ਖਾਲਸਾ ਕਾਲਜ ਮਾਹਿਲਪੁਰ ਵਿਖੇ ਡੀਬੀਟੀ ਸਟਾਰ ਸਕੀਮ ਦਾ ਉਦਘਾਟਨ

  0
  138

  ਮਾਹਿਲਪੁਰ (ਸੇਖ਼ੋ)  -ਸਿੱਖ ਵਿਦਿਅਕ ਕੌਂਸਲ ਅਧੀਨ ਚੱਲ ਰਹੇ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਕਾਲਜ ਨੂੰ ਮਿਲੀ ਡੀਬੀਟੀ ਸਟਾਰ ਸਕੀਮ ਦਾ ਉਦਘਾਟਨ ਕੀਤਾ ਗਿਆ। ਜਿਕਰਯੋਗ ਹੈ ਕਿ ਉਕਤ ਸਕੀਮ ਤਹਿਤ ਇਸ ਕਾਲਜ ਨੂੰ ਕੇਂਦਰ ਸਰਕਾਰ ਦੇ ਅਦਾਰੇ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਵਲੋਂ ਚੁਣਿਆ ਗਿਆ ਹੈ। ਇਸ ਸਕੀਮ ਦਾ ਰਸਮੀ ਉਦਘਾਟਨ ਕਰਦਿਆਂ ਸ੍ਰੀ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਕਾਲਜ ਨੂੰ ਮਿਲੀ ਇਸ ਸਟਾਰ ਸਕੀਮ ਨਾਲ ਫਿਜਿਕਸ ਅਤੇ ਕੈਮਿਸਟਰੀ ਵਿਭਾਗ ਸਮੇਤ ਸਮੁੱਚੀ ਸੰਸਥਾ ਹੋਰ ਤਰੱਕੀਆਂ ਵੱਲ ਵਧੇਗੀ। ਉਨ•ਾਂ ਸਬੰਧਤ ਵਿਭਾਗ ਦੇ ਅਧਿਆਪਕਾਂ ਨੂੰ ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀਬੀਟੀ ਸਟਾਰ ਸਕੀਮ ਦੀ ਸਲਾਹਕਾਰ ਕਮੇਟੀ ਦੇ ਅਹੁਦੇਦਾਰ ਡਾ. ਹਰਦੇਵ ਸਿੰਘ ਫਿਜਿਕਸ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਨੇ ਕਿਹਾ ਕਿ ਇਸ ਸਕੀਮ ਨਾਲ ਕਾਲਜ ਨੂੰ ਭਵਿੱਖ ਵਿਚ ਹੋਣ ਵਾਲੇ ਲਾਭ ਬਾਰੇ ਦੱਸਿਆ। ਇਸ ਮੌਕੇ ਕੌਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਗੁਰਦਿੰਰ ਸਿੰਘ ਬੈਂਸ, ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਨੇ ਵੀ ਇਸ ਪ੍ਰਾਪਤੀ ‘ਤੇ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ ਅਤੇ ਇਸ ਸਕੀਮ ਨੂੰ ਕਾਲਜ ਦੀ ਵਿਸ਼ੇਸ਼ ਪ੍ਰਾਪਤੀ ਦੱਸਿਆ।ਇਸ ਮੌਕੇ ਇੰਜ. ਦਵਿੰਦਰ ਠਾਕੁਰ,ਪ੍ਰੋ ਆਰਤੀ, ਡਾ. ਰਜਨੀ ਰੱਤੀ, ਡਾ. ਕੋਮਲ,ਪ੍ਰੋ ਜਗ ਸਿੰਘ,ਡਾ. ਵਰਿੰਦਰ ਕੁਮਾਰ,ਪ੍ਰੋ ਵਿਕਰਾਂਤ ਰਾਣਾ, ਪ੍ਰੋ ਰੋਹਿਤ ਪੁਰੀ,ਪ੍ਰੋ ਪੂਜਾ ਬੇਦੀ,ਪ੍ਰੋ ਕਮਲਪ੍ਰੀਤ ਕੌਰ,ਪ੍ਰੋ ਰਮਨਦੀਪ ਕੌਰ,ਪ੍ਰੋ ਦੀਕਸ਼ਾ,ਪ੍ਰੋ ਗਣੇਸ਼ ਅਤੇ ਪ੍ਰੋ ਚੰਦਨ ਆਦਿ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।

  LEAVE A REPLY

  Please enter your comment!
  Please enter your name here