ਖਾਲਸਾ ਕਾਲਜ ਮਾਹਿਲਪੁਰ ਵਲੋਂ ਯੁਵਕ ਮੇਲੇ ਵਿਚ ਓਵਰ ਆਲ ਟਰਾਫ਼ੀ ਦੇ ਜੇਤੂਆਂ ਦਾ ਸਨਮਾਨ

  0
  155

  ਮਾਹਿਲਪੁਰ (ਸੇਖ਼ੋ) – ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਾਂ ਤਹਿਤ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਹੁਸ਼ਿਆਰਪੁਰ ਜ਼ੋਨ ਏ ਤਹਿਤ ਕਰਵਾਏ ਗਏ ਜੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਵਲੋਂ ਜਿੱਤੀ ਓਵਰ ਆਲ ਟਰਾਫ਼ੀ ਦੇ ਜੇਤੂ ਵਿਦਿਆਰਥੀਆਂ ਦੇ ਸਨਮਾਨ ਤਹਿਤ ਖਾਲਸਾ ਕਾਲਜ ਮਾਹਿਲਪੁਰ ਵਿਖੇ ਇਕ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕੀਤੀ ਜਦ ਕਿ ਕੌਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ, ਸਹਾਇਕ ਮੈਨੇਜਰ ਗੁਰਮੇਲ ਸਿੰਘ ਗਿੱਲ ਖੜੌਦੀ,ਵੀਰਇੰਦਰ ਸ਼ਰਮਾ ਅਤੇ ਉਪ ਪ੍ਰਿੰਸੀਪਲ ਅਰਾਧਨਾ ਦੁੱਗਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਆਪਣੇ ਸੰਬੋਧਨ ਵਿਚ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਖਾਲਸਾ ਕਾਲਜ ਮਾਹਿਲਪੁਰ ਦੇ ਸਮੂਹ ਸਟਾਫ਼ ਅਤੇ ਯੁਵਕ ਮੇਲੇ ਦੇ ਭਾਗੀਦਾਰ ਵਿਦਿਆਰਥੀਆਂ ਨੂੰ ਓਵਰ ਆਲ ਟਰਾਫੀ ਜਿੱਤਣ ‘ਤੇ ਵਧਾਈ ਦਿੱਤੀ। ਉਨ•ਾਂ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਣ ਲਈ ਹਰ ਸਹਿਯੋਗ ਅਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ•ਾਂ ਓਵਰ ਆਲ ਟਰਾਫੀ ਜਿੱਤਣ ਨੂੰ ਕਾਲਜ ਦੇ ਇਤਿਹਾਸ ਦੀ ਮਹੱਤਵਪੂਰਨ ਪ੍ਰਾਪਤੀ ਦੱਸਿਆ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਵਿਦਿਆਰਥੀਆਂ ਵਲੋਂ ਵੱਖ ਵੱਖ ਵੰਨਗੀਆਂ ਵਿਚ 55 ਤੋਂ ਵੱਧ ਜਿੱਤੇ ਇਨਾਮਾਂ ਦੇ ਵੇਰਵੇ ਸਾਂਝੇ ਕੀਤੇ। ਇਸ ਮੌਕੇ ਵੱਖ ਵੱਖ ਵੰਨਗੀਆਂ ਦੇ ਇੰਚਾਰਜ ਅਧਿਆਪਕਾਂ ਵਿਚ ਕੋਨਟੀਜੈਂਟ ਇੰਚਾਰਜ ਡਾ. ਜਸਵਿੰਦਰ ਸਿੰਘ, ਡਾ. ਮਲਵਿੰਦਰ ਸਿੰਘ, ਪ੍ਰੋ ਜੇ ਬੀ ਸੇਖੋਂ, ਪ੍ਰੋ ਪਰਮਵੀਰ ਸ਼ੇਰਗਿੱਲ, ਪ੍ਰੋ ਰਾਜਵਿੰਦਰ ਕੌਰ, ਪ੍ਰੋ ਨਵਜੋਤ ਕੌਰ,ਪ੍ਰੋ ਬਲਬੀਰ ਕੌਰ ਰੀਹਲ, ਪ੍ਰੋ ਆਰਤੀ, ਡਾ. ਪਰਮਿੰਦਰ ਕੌਰ, ਪ੍ਰੋ ਕੰਚਨ ਆਦਿ ਹਾਜ਼ਰ ਹੋਏ। ਇਸ ਮੌਕੇ ਹਾਜ਼ਰ ਸਟਾਫ਼ ਮੈਂਬਰਾਂ ਵਿਚ ਪ੍ਰੋ ਸਿਮਰਨ ਕੌਰ ਮਾਣਕ, ਪ੍ਰੋ ਪਵਨਦੀਪ ਚੀਮਾ, ਪ੍ਰੋ ਦੇਵ ਕੁਮਾਰ,ਡਾ. ਪ੍ਰਭਜੋਤ ਕੌਰ, ਡਾ, ਰਾਕੇਸ਼ ਕੁਮਾਰ,ਪ੍ਰੋ ਵਰਿੰਦਰ ਕੁਮਾਰ, ਪ੍ਰੋ ਵਿਕਰਾਂਤ ਰਾਣਾ,ਪ੍ਰੋ ਅਸ਼ੋਕ ਕੁਮਾਰ,ਪ੍ਰੋ ਰਾਜਦੀਪ ਕੌਰ ਆਦਿ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ।ਮੰਚ ਦੀ ਕਾਰਵਾਈ ਪ੍ਰੋ ਜੇ ਬੀ ਸੇਖੋਂ ਨੇ ਚਲਾਈ।

  LEAVE A REPLY

  Please enter your comment!
  Please enter your name here