ਖਾਲਸਾ ਕਾਲਜ ਮਾਹਿਲਪੁਰ ਦਾ ਸਾਹਿਤਕ ਮੈਗਜ਼ੀਨ ‘ਗੋਬਿੰਦ ਨਿਧੀ’ ਰਿਲੀਜ਼

    0
    167

    ਮਾਹਿਲਪੁਰ (ਸੇਖ਼ੋ)- ਸਿੱਖ ਵਿਦਿਅਕ ਕੌਂਸਲ ਅਧੀਨ ਚੱਲ ਰਹੇ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਕੌਂਸਲ ਦੇ ਅਹੁਦੇਦਾਰਾਂ ਅਤੇ ਸਟਾਫ਼ ਵਲੋਂ ਕਾਲਜ ਦੇ ਵਿਦਿਆਰਥੀਆਂ ਦੀਆਂ ਸਾਹਿਤਕ ਗਤੀਵਿਧੀਆਂ ਵਾਲਾ ਸਾਹਿਤਕ ਮੈਗਜ਼ੀਨ ‘ਗੋਬਿੰਦ ਨਿਧੀ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਚੰਗਾ ਸਾਹਿਤ ਸਮਾਜ ਨੂੰ ਉਸਾਰੂ ਦਿਸ਼ਾ ਦਿੰਦਾ ਹੈ। ਉਨ੍ਹਾਂ ਕਾਲਜ ਦੇ ਸਾਹਿਤਕਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਲਿਖ਼ਤਾਂ ‘ਤੇ ਵਧਾਈ ਦਿੱਤੀ ਅਤੇ ਸਟਾਫ਼ ਨੂੰ ਮੈਗਜ਼ੀਨ ਦੀ ਚੰਗੀ ਸੰਪਾਦਨਾ ਲਈ ਵਧਾਈ ਦਿੱਤੀ। ਇਸ ਮੌਕੇ ਕੌਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ ਨੇ ਕਿਹਾ ਕਿ ਕਾਲਜ ਦਾ ਇਹ ਮੈਗਜ਼ੀਨ ਵਿਦਿਆਰਥੀਆਂ ਦੀਆਂ ਭਾਵਨਾਵਾਂ ਦੀ ਸਹੀ ਤਰਜ਼ਮਾਨੀ ਕਰਦਾ ਹੈ। ਇਸ ਮੌਕੇ ਮੈਗਜ਼ੀਨ ਦੇ ਮੁੱਖ ਸੰਪਾਦਕ ਪ੍ਰੋ ਦੇਵ ਕੁਮਾਰ ਨੇ ਵਿਦਿਆਰਥੀਆਂ ਵਲੋਂ ਲਿਖੀਆਂ ਸਾਹਿਤਕ ਲਿਖਤਾਂ ਲਈ ਉਨ•ਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੌਂਸਲ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ,ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ,ਵੀਰਇੰਦਰ ਸ਼ਰਮਾ, ਗਿਆਨ ਸਿੰਘ, ਪ੍ਰਿੰ ਪਰਵਿੰਦਰ ਸਿੰਘ, ਉੱਪ ਪ੍ਰਿੰ. ਅਰਾਧਨਾ ਦੁੱਗਲ,ਜਸਵਿੰਦਰ ਸਿੰਘ ਸਹੋਤਾ,ਪ੍ਰੋ ਸਰਵਣ ਸਿੰਘ,ਸਰਪੰਚ ਕੁਲਵਿੰਦਰ ਸਿੰਘ ਭਾਰਟਾ ਸਮੇਤ ਕੌਂਸਲ ਦੇ ਜਨਰਲ ਹਾਉਸ ਦੇ ਹੋਰ ਮੈਂਬਰਾਂ ਤੋਂ ਇਲਾਵਾ,ਪ੍ਰੋ ਜਸਵਿੰਦਰ ਸਿੰਘ, ਪ੍ਰੋ ਵਿਕਰਾਂਤ ਰਾਣਾ,ਪ੍ਰੋ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।
    ਕੈਪਸ਼ਨ-ਖਾਲਸਾ ਕਾਲਜ ਮਾਹਿਲਪੁਰ ਦਾ ਮੈਗਜ਼ੀਨ ‘ਗੋਬਿੰਦ ਨਿਧੀ’ ਰਿਲੀਜ਼ ਕਰਦੇ ਹੋਏ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਹੋਰ ਅਹੁਦੇਦਾਰ।

    LEAVE A REPLY

    Please enter your comment!
    Please enter your name here