ਖਾਲਸਾ ਕਾਲਜ ਮਾਹਿਲਪੁਰ ‘ ਚ  ਵਾਤਾਰਵਰਣ ਦੀ ਸਾਂਭ ਸੰਭਾਲ ਸਬੰਧੀ ਲੈਕਚਰ ਕਰਵਾਇਆ

  0
  171

  ਮਾਹਿਲਪੁਰ (ਸੇਖ਼ੋ) – ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਅਗਵਾਈ ਅਤੇ ਕੈਮਿਸਟਰੀ ਵਿਭਾਗ ਦੇ ਮੁਖੀ ਪ੍ਰੋ ਵਿਕਰਾਂਤ ਰਾਣਾ ਦੀ ਦੇਖ ਰੇਖ ਹੇਠਾਂ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਗਰੀਨ ਕੈਮਿਸਟਰੀ ਦੇ ਸੰਕਲਪ ਦੀ ਜਾਣ ਪਛਾਣ ਲਈ ਇਕ ਵਿਸ਼ੇਸ਼ ਗੈਸਟ ਲੈਕਚਰ ਕਰਵਾਇਆ ਗਿਆ। ਇਸ ਮੌਕੇ ਐਨਆਈਟੀ ਜਲੰਧਰ ਤੋਂ ਕੈਮਿਸਟਰੀ ਵਿਭਾਗ ਦੇ ਪ੍ਰੋ ਹਰਸ਼ ਮਨਚੰਦਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਮੁੱਖ ਬੁਲਾਰੇ ਪ੍ਰੋ ਹਰਸ਼ ਮਨਚੰਦਾ ਦਾ ਕਾਲਜ ਪੁੱਜਣ ‘ਤੇ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਅਜਿਹੇ ਲੈਕਚਰਾਂ ਤੋਂ ਵੱਧ ਤੋਂ ਵੱਧ ਸਿੱਖਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਪ੍ਰੋ ਹਰਸ਼ ਮਨਚੰਦਾ ਨੇ ਗਰੀਨ ਕੈਮਿਸਟਰੀ ਦੇ ਸੰਕਲਪ ਬਾਰੇ ਵਿਸਥਾਰ ਸਹਿਤ ਦੱਸਿਆ ਅਤੇ ਗਰੀਨ ਕੈਮਿਸਟਰੀ ਦੇ ਬਾਰਾਂ ਸਿਧਾਂਤ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਨ•ਾਂ ਹਵਾ, ਪਾਣੀ, ਮਿੱਟੀ ਸਮੇਤ ਸਮੁੱਚੇ ਵਾਤਵਰਣ ਨੂੰ ਬਚਾਉਣ ਪ੍ਰਤੀ ਕੈਮਿਸਟਰੀ ਦੇ ਵਿਦਿਆਰਥੀਆਂ ਵਲੋਂ ਪਾਏ ਜਾਣ ਵਾਲੇ ਯੋਗਦਾਨ ਅਤੇ ਸਮਾਜ ਦੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਦੀ ਭੂਮਿਕਾ ਬਾਰੇ ਵਿਚਾਰ ਰੱਖੇ। ਉਨ•ਾਂ ਆਇਓਨਿਕ ਤਰਲ ਪਦਾਰਥਾਂ ਦੀ ਵਰਤੋਂ  ਅਤੇ ਕੈਮਿਸਟਰੀ ਦੇ ਤਜ਼ਰਬਿਆਂ ਦੌਰਾਨ ਵਾਤਾਵਰਣ ਪ੍ਰਤੀ ਦੋਸਤਾਨਾ ਰਵੱਇਆ ਰੱਖਣ ਬਾਰੇ ਨੁਕਤੇ ਸਾਂਝੇ ਕੀਤੇ। ਧੰਨਵਾਦੀ ਸ਼ਬਦ ਪ੍ਰੋ ਵਿਕਰਾਂਤ ਰਾਣਾ ਨੇ ਕਹੇ। ਇਸ ਮੌਕੇ ਪ੍ਰੋ ਰੋਹਿਤ ਪੁਰੀ, ਡਾ ਰਜਨੀ ਰੱਤੀ, ਪ੍ਰੋ ਪੂਜਾ ਬੇਦੀ, ਪ੍ਰੋ ਅਮਨਪ੍ਰੀਤ ਸਿੰਘ, ਪ੍ਰੋ ਗਣੇਸ਼, ਪ੍ਰੋ ਦੀਕਸ਼ਾ, ਪ੍ਰੋ ਚੰਦਨ ਆਦਿ ਸਮੇਤ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।
  ਕੈਪਸ਼ਨ-ਪ੍ਰੋ ਹਰਸ਼ ਮਨਚੰਦਾ ਦਾ ਸਨਮਾਨ ਕਰਦੇ ਹੋਏ ਪ੍ਰਿੰ. ਡਾ. ਪਰਵਿੰਦਰ ਸਿੰਘ ਅਤੇ ਕੈਮਿਸਟਰੀ ਵਿਭਾਗ ਦਾ ਸਟਾਫ਼।

  LEAVE A REPLY

  Please enter your comment!
  Please enter your name here