ਖਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਸਾਇੰਸ ਮੇਲੇ ਵਿਚੋਂ ਅੱਵਲ ਰਹਿਣ ਤੇ ਕੀਤਾ ਸਨਮਾਨ

  0
  160

  ਮਾਹਿਲਪੁਰ (ਸੇਖ਼ੋ) – ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਏ ਸਾਇੰਸ ਫੈਸਟ 2019 ਦੌਰਾਨ ਕਰਵਾਏ ਵੱਖ ਵੱਖ ਸਾਇੰਸ ਮੁਕਾਬਲਿਆਂ ਵਿਚ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਇਨ•ਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਅੱਜ ਕਾਲਜ ਵਿਖੇ ਪ੍ਰਿੰ ਡਾ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ। ਇਸ ਮੌਕੇ ਪ੍ਰੋ ਇੰਜ. ਦਵਿੰਦਰ ਠਾਕੁਰ ਅਤੇ ਪ੍ਰੋ ਪ੍ਰਤਿਭਾ ਚੌਹਾਨ ਨੇ ਦੱਸਿਆ ਕਿ ਇਸ ਸਾਇੰਸ ਮੇਲੇ  ਵਿਚ ਇੰਸਟਰੂਮੈਂਟੇਸ਼ਨ ਵਿਭਾਗ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਅਤੇ ਵਿਸ਼ਾਲ ਵਸਿਸ਼ਟ ਨੇ ਵਰਕਿੰਗ ਮਾਡਲ ਬਣਾਉਣ ‘ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣ ਭਾਵਨਾ ਨੇ ਲੇਖ ਲਿਖਣ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਐਗਰੀਕਲਚਲ ਵਿਭਾਗ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ ਸਟੇਟਕ ਮਾਡਲ ਮੁਕਾਬਲੇ ਵਿਚ ਪਹਿਲਾ ਅਤੇ ਕੈਮਿਸਟਰੀ ਵਿਭਾਗ ਦੀ ਵਿਦਿਆਰਥਣ ਰੀਆ ਸ਼ਰਮਾ ਨੇ ਪਰਚਾ ਪੜ•ਨ ਮੁਕਾਬਲੇ ਵਿਚ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪ੍ਰਿੰਸੀਪਲ ਪਰਵਿੰਦਰ ਸਿੰਘ,ਉਪ ਪ੍ਰਿੰ ਪਵਨਦੀਪ ਚੀਮਾ,ਪ੍ਰੋ ਸੁਖਵਿੰਦਰ ਸਿੰਘ,ਪ੍ਰੋ ਵਿਕਰਾਂਤ ਰਾਣਾ, ਪ੍ਰੋ ਆਰਤੀ ਨੇ ਇਨ•ਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਮੁਬਾਰਕਵਾਦ ਦਿੱਤੀ।

  LEAVE A REPLY

  Please enter your comment!
  Please enter your name here