ਮਾਹਿਲਪੁਰ (ਸੇਖੋਂ ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨਤੀਜਿਆਂ ਵਿਚ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਬੀਐਸਸੀ ਸਮੈਸਟਰ ਤੀਜਾ ਅਤੇ ਪੰਜਵਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਹਾਸਿਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਅਤੇ ਐਗਰੀਕਲਚਰ ਵਿਭਾਗ ਦੇ ਮੁਖੀ ਡਾ. ਪ੍ਰਤਿਭਾ ਚੌਹਾਨ ਨੇ ਦੱਸਿਆ ਕਿ ਬੀਐਸਸੀ ਐਗਰੀਕਲਚਰ ਦੇ ਸਮੈਸਟਰ ਪੰਜਵਾਂ ਦੇ ਨਤੀਜੇ ਵਿਚ ਵਿਦਿਆਰਥਣ ਸੁਗੰਧਾ ਨੇ 88.6 ਫੀਸਦੀ ਅੰਕ ਹਾਸਿਲ ਕਰਕੇ ਪੰਜਾਬ ਯੂਨੀਵਰਸਿਟੀ ਵਿਚੋਂ ਅੱਵਲ ਸਥਾਨ ਹਾਸਿਲ ਕੀਤਾ ਹੈ। ਇਸੇ ਜਮਾਤ ਦੇ ਵਿਦਿਆਰਥੀ ਰਾਹੁਲ ਜਸਵਾਲ ਨੇ 84.4 ਫੀਸਦੀ ਅੰਕਾਂ ਨਾਲ ਕਾਲਜ ਵਿਚੋਂ ਦੂਜਾ ਅਤੇ ਪ੍ਰਿਯਾ ਨੇ 84.3 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ•ਾਂ ਬੀਐਸਸੀ ਐਗਰੀਕਲਚਰ ਦੇ ਸਮੈਸਟਰ ਤੀਜਾ ਦੇ ਨਤੀਜੇ ਵਿਚ ਵਿਦਿਆਰਥਣ ਮਹਿਮਾ ਚੌਧਰੀ ਨੇ 88.1 ਫੀਸਦੀ ਅੰਕਾਂ ਨਾਲ ਪੰਜਾਬ ਯੂਨੀਵਰਸਿਟੀ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਜਮਾਤ ਦੀ ਵਿਦਿਆਰਥਣ ਅਕਾਸ਼ਦੀਪ ਹੀਰ ਨੇ 84 ਫੀਸਦੀ ਅੰਕਾਂ ਨਾਲ ਕਾਲਜ ‘ਚੋ ਦੂਜਾ ਅਤੇ ਨਵਜੋਤ ਸਿੰਘ ਨੇ 83 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸਮੇਤ ਸਬੰਧਤ ਵਿਭਾਗ ਦੇ ਅਧਿਆਪਕਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਚੰਗੇ ਨਤੀਜੇ ‘ਤੇ ਵਧਾਈ ਦਿੱਤੀ ਅਤੇ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ।
ਕੈਪਸ਼ਨ-ਬੀਐਸਸੀ ਸਮੈਸਟਰ ਤੀਜਾ ਅਤੇ ਪੰਜਵਾਂ ਦੇ ਵਿਦਿਆਰਥੀ।