ਕੰਨਿਆ ਭਰੂਨ ਹੱਤਿਆ ਕਰਨ ਵਾਲਿਆਂ ਨੂੰ ਈਸ਼ਵਰ ਵੀ ਮੁਆਫ਼ ਨਹੀਂ ਕਰਦਾ- ਸਾਧਵੀ  ਭਾਰਤੀ ਜੀ

  0
  183

  ਹੁਸ਼ਿਆਰਪੁਰ (ਸ਼ਾਮ ਸ਼ਰਮਾ ) ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੁਆਰਾ ਸਿਮ੍ਰਤੀ ਜੰਝਘਰ, ਪਹਾੜੀ ਗੇਟ ਹਰਿਆਣਾ ਵਿਖੇ ਪੰਜ ਰੋਜ਼ਾ ਭਗਵਾਨ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ। ਇਸ ਕਥਾ ਦੇ ਦੂਸਰੇ ਦਿਨ ਸਰਵਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸੇਵਕਾ ਸਾਧਵੀ  ਸਰੋਜ ਭਾਰਤੀ ਜੀ ਨੇ ਸਤੀ ਪ੍ਰਸੰਗ ਦਾ ਵਰਣਨ ਕੀਤਾ। ਸਾਧਵੀ ਜੀ ਨੇ ਕਿਹਾ ਕਿ ਮਾਤਾ ਸਤੀ ਨੇ ਆਪਣੀ ਦੇਹ ਨੂੰ ਕਿਸੇ ਬਾਹਰੀ ਅਗਨੀ ਦੁਆਰਾ ਨਹੀਂ ਭਸਮ ਕੀਤਾ ਸੀ। ਬਲਕਿ ਧਿਆਨ ਯੋਗ ਦੁਆਰਾ ਉਨ•ਾਂ ਨੇ ਆਪਣੇ ਅੰਦਰੋਂ ਹੀ ਦਿਵਯ ਅਗਨੀ ਪ੍ਰਗਟ ਕੀਤੀ ਅਤੇ ਆਪਣੇ ਸਥੂਲ ਸਰੀਰ ਨੂੰ ਖਤਮ ਕੀਤਾ ਸੀ। ਇਸ ਲਈ ਸਾਡੇ ਸਮਾਜ ਵਿਚ ਜੋ ਸਤੀ ਪ੍ਰਥਾ ਦੀ ਕੁਰੀਤੀ ਸੀ। ਸਾਧਵੀ ਜੀ ਨੇ ਅੱਗੇ ਕਿਹਾ ਕਿ ਸਤੀ ਪ੍ਰਥਾ ਦਾ ਪੂਰਨ ਗਿਆਨ ਨਾ ਹੋਣ ਕਾਰਨ ਅੱਜ ਸਮਾਜ ਦੀ ਇਹ ਦਸ਼ਾ ਹੋ ਗਈ ਹੈ। ਇਸ ਕਥਾ ਵਿਚ ਮਾਤਾ ਪਾਰਬਤੀ ਜੀ ਦੇ ਜਨਮ ਉਤਸਵ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੇ ਵਿਸ਼ੇ ਵਿਚ ਦੱਸਦੇ ਹੋਏ ਸਾਧਵੀ ਜੀ ਨੇ ਕਿਹਾ ਕਿ ਅੱਜ ਤੋਂ ਹਜਾਰਾਂ ਸਾਲ ਪਹਿਲਾਂ ਹਿਮਲਯ ਰਾਜ ਅਤੇ ਮੈਂਨਾ ਦੇ ਘਰ ਵਿਚ ਜਦੋਂ ਇਕ ਪੁੱਤਰੀ ਦਾ ਜਨਮ ਹੋਇਆ ਤਾਂ ਉਨ•ਾਂ ਨੇ ਆਪਣੀ ਪੁੱਤਰੀ ਦੇ ਜਨਮ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਸੀ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਡੇ ਦੇਸ਼ ਵਿਚ ਪੁੱਤਰੀ ਨੂੰ ਪੁੱਤਰ ਤੋਂ ਕਦੇ ਵੀ ਘੱਟ ਨਹੀਂ ਸਮਝਿਆ ਗਿਆ। ਉਨ•ਾਂ ਨੇ ਦੱਸਿਆ ਕਿ ਕੰਨਿਆ ਭਰੂਨ ਹੱਤਿਆ ਕਰਨ ਵਾਲਿਆਂ ਨੂੰ ਈਸ਼ਵਰ ਦੇ ਵੀ ਮੁਆਫ਼ ਨਹੀਂ ਕਰਦਾ।
  ਇਸ ਮੌਕੇ ਤੇ ਭਾਰੀ ਗਿਣਤੀ ਵਿਚ ਸੰਗਤ ਨੇ ਆਪਣੀ ਹਾਜਰੀ ਲਗਵਾਈ। ਕਥਾ ਦੌਰਾਨ ਸਾਧਵੀ ਭੈਣਾਂ ਨੇ ਬਹੁਤ  ਹੀ ਮਧੁਰ ਭਜਨਾਂ ਦਾ ਗਾਇਣ ਕੀਤਾ। ਇਸ ਕਥਾ ਨੂੰ ਪ੍ਰਭੂ ਦੀ ਪਵਿੱਤਰ ਆਰਤੀ ਦੁਆਰਾ ਸੰਪੰਨ ਕੀਤਾ ਗਿਆ। ਪ੍ਰਭੂ ਦੀ ਪਵਿੱਤਰ ਆਤਰੀ ਵਿਚ ਸ੍ਰੀ ਮੋਹਨ ਦੱਤ ਪੰਡੂ ਜੀ, ਸ੍ਰੀਮਤੀ ਪੂਜਾ ਸ਼ਰਮਾ, ਸ੍ਰੀ ਚੰਦਰ ਸ਼ੇਖਰ ਗੋਰੂ, ਸ੍ਰੀਮਤੀ ਵੀਨਾ ਸਾਹਨੀ ਸਰਪੰਚਬੱਸੀ ਵਾਜੀਦ, ਸ੍ਰੀ ਨਕੁਲ ਕਿਸ਼ਰ ਸਮਾਜ ਸੇਵਕ, ਸ੍ਰੀਮਤੀ ਸੁਮਨ ਪ੍ਰਭਾਕਰ, ਸ੍ਰੀਮਤੀ ਊਸ਼ਾ ਰਾਣੀ, ਸ੍ਰੀਮਤੀ ਨਿਰਮਲਾ ਜੀ, ਸ੍ਰੀ ਧਾਰੂ ਰਾਮ ਪ੍ਰਧਾਨ ਰਵੀਦਾਸ ਸਭਾ, ਸ੍ਰੀਮਤੀ ਕਾਂਤਾ ਦੇਵੀ ਸ਼ਰਮਾ ਪ੍ਰਧਾਨ ਸ੍ਰੀ ਸਤਨਰਾਇਣ ਮੰਦਰ, ਸ੍ਰੀ ਰਜਨੀਸ਼ ਕੌਸ਼ਿਲ ਸਦਾ ਨੰਦ ਕੋਲਡ ਡਰਿੰਕਸ ਜਨੌੜੀ, ਸ੍ਰੀ ਸੰਜੀਵ ਸ਼ਰਮਾ ਸਦਾ ਨੰਦ ਕੋਲਡ ਡਰਿੰਕਸ ਜਨੌੜੀ,ਸ੍ਰੀਮਤੀ ਸੁਦੇਸ਼ ਦੱਤਾ ਕਾਲੀਆ, ਸ੍ਰੀ ਰਾਕੇਸ਼ ਕੇਸ਼ੀ, ਸ੍ਰੀ ਰਾਮ ਗੋਪਾਲ ਪ੍ਰੈਸ ਰਿਪੋਰਟਰ ਦੈਨਿਕ ਭਾਸਕਰ, ਪ੍ਰਿੰਸੀਪਲ ਸ੍ਰੀਮਤੀ ਨਰੇਸ਼ ਦੇਵੀ, ਸ੍ਰੀਮਤੀ ਆਸ਼ਾ ਕੁਮਾਰੀ, ਸ੍ਰੀਮਤੀ ਉਪਾਸਨਾ ਸ਼ਰਮਾ, ਸ੍ਰੀ ਵਿਨੋਦ ਠਾਕੁਰ ਪ੍ਰਧਾਨ ਸ੍ਰੀ ਰਾਜਪੂਤ ਕਰਨੀ ਸੈਨਾ, ਠਾਕੁਰ ਰੰਜੂ ਸਿੰਘ ਰਾਣਾ ਜ਼ਿਲ•ਾ ਪ੍ਰਧਾਨ ਸ੍ਰੀ ਰਾਜਪੂਤ ਕਰਨੀ ਸੈਨਾ, ਸ੍ਰੀ ਰਾਜਨ ਜੀ ਸ੍ਰੀ ਰਾਜਪੂਤ ਕਰਨੀ ਸੈਨਾ, ਸ੍ਰੀਮਤੀ ਪਰਮਜੀਤ ਕੌਰ ਬਹਿਲ ਪ੍ਰਧਾਨ ਭਾਜਪਾ ਮਹਿਲਾ ਮੰਡਲ, ਸ੍ਰੀ ਰਾਕੇਸ਼ ਜੀ, ਸ੍ਰੀ ਕੁਲਦੀਪ ਜੀ, ਸ੍ਰੀ ਸ਼ਾਦੀ ਲਾਲ ਅਨੰਦ ਪ੍ਰੈਸ ਰਿਪੋਰਟ ਪੰਜਾਬ ਕੇਸਰੀ ਅਤੇ ਜੱਗਬਾਣੀ, ਸ੍ਰੀ ਕੁਲਦੀਪ ਬਹਿਲ ਪ੍ਰੈਸ ਰਿਪੋਰਟ ਦੈਨਿਕ ਜਾਗਰਣ, ਸ੍ਰੀ ਸੁਨੀਲ ਵਰਮਾ, ਸ੍ਰੀ ਰਾਜੇਸ਼ ਸ਼ਰਮਾ ਪ੍ਰੈਸ ਰਿਪੋਟਰ, ਸ੍ਰੀ ਸੰਜੀਵ ਕੁਮਾਰ ਅਤੇ ਸ੍ਰੀ ਰਾਜਪੂਤ ਕਰਨੀ ਸੈਨਾ ਦੇ ਸਮੂਹ ਮੈਂਬਰ ਸਾਹਿਬਨ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ ਅਤੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

  LEAVE A REPLY

  Please enter your comment!
  Please enter your name here