ਕੰਡੀ ਖ਼ੇਤਰ ‘ਚ ਪਹਾੜਾਂ ਦੀ ਸੁੰਦਰਤਾ ਅਤੇ ਸਰੂਪ ਨੂੰ ਖ਼ਤਮ ਕਰਨ ‘ਤੇ ਤੁਲਿਆ ਮਾਈਨਿੰਗ ਮਾਫ਼ੀਆ

  0
  175

   to 
   

       ਮਾਹਿਲਪੁਰ (ਜਨਗਾਥਾ ਟਾਈਮਜ਼)- ਸ਼ਿਵਾਲਿਕ ਦੀਆਂ ਪਹਾੜੀਆਂ ਦੇ ਗੋਦ ਵਿਚ ਵਸੇ ਅਤੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਸੀਮਾਂ ਦੇ ਨਾਲ ਲਗਦੇ ਆਖ਼ਰੀ ਪਿੰਡ ਮੈਲੀ ਪਨਾਹਪੁਰ ਦੇ ਜੰਗਲਾਂ ਵਿਚ ਮਾਈਨਿੰਗ ਾਮਫੀਆਂ ਦਾ ਹੀ ਬੋਲਬਾਲਾ ਹੈ। ਇਸ ਖ਼ੇਤਰ ਵਿਚ ਹੋ ਰਹੀ ਮਿੱਟੀ ਅਤੇ ਰੇਤਾ ਦੀ ਮਾਈਨਿੰਗ ਨੇ ਪਹਾੜਾਂ ਦੀ ਸੁੰਦਰਤਾ ਅਤੇ ਸਰੂਪ ਨੂੰ ਵੀ ਆਪਣਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਤਕਰੀਬਨ ਸੱਤ ਕਿਲੱੋਮੀਟਰ ਦੇ ਇਸ ਖ਼ੇਤਰ ਵਿਚ ਹੋ ਰਹੀ ਸੜਕ ਨਿਰਮਾਣ ਦੀ ਆੜ ਹੇਠ ਪਿਛਲੇ ਕਈ ਦਿਨਾ ਤੋਂ ਮਾਈਨਿੰਗ ਮਾਫ਼ੀਆ ਦਾ ਝੁਕਾਅ ਇਸ ਖ਼ੇਤਰ ਵਿਚ ਹੱਦੋਂ ਵਧ ਗਿਆ ਹੈ। ਥਾਂ ਥਾਂ ‘ਤੇ ਪਹਾੜਾਂ ਨੂੰ ਜੇ ਸੀ ਬੀ ਮਸ਼ੀਨਾ ਨਾਲ ਖ਼ੁਰਚ ਕੇ ਰੇਤਾ ਅਤੇ ਮਿੱਟੀ ਦੀ ਖੁਦਾਈ ਕਰਕੇ ਰੋਜਾਨਾ ਹੀ ਸੈਕੜਿਆਂ ਬੱਧੀ ਟਰਾਲੀਆਂ ਅਤੇ ਟਿੱਪਰ ਮਿੱਟੀ ਅਤੇ ਰੇਤਾ ਦੇ ਵੇਚੇ ਜਾ ਰਹੇ ਹਨ ਜਦਕਿ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
  – ਰੇਤਾ, ਮਿੱਟੀ ਦੀ ਚੋਰੀ ਲਈ ਹੁਣ ਪਹਾੜਾਂ ਨੂੰ ਟੱਕ ਲਾਉਣਾ ਸ਼ੁਰੂ
  ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਪਹਾੜੀ ਇਲਾਕੇ ਅਤੇ ਹਿਮਚਾਲ ਪੰਜਾਬ ਸੀਮਾਂ ‘ਤੇ ਵਸਦੇ ਆਖ਼ਰੀ ਪਿੰਡ ਮੈਲੀ ਪਨਾਹਪੁਰ ਤੋਂ ਸੱਤ ਕਿੱਲੋਮੀਟਰ ਦੂਰ ਧੁਰ ਜੰਗਲ ਵਿਚ ਪੈਂਦੇ ਇੱਕ ਧਾਰਮਿਕ ਸਥਾਨ ਨੂੰ ਜਾ ਰਹੀ ਅਤੇ ਮੁਰੰਮਤ ਅਧੀਨ ਸੜਕ ਦੀ ਆੜ ਹੇਠ ਮਾਈਨਿੰਗ ਮਾਫ਼ੀਆ ਵਲੋਂ ਮੈਲੀ ਡੈਮ ਦੇ ਬਾਹਰਵਾਰ ਤੋਂ ਹੀ ਰੇਤਾ ਅਤੇ ਮਿੱਟੀ ਦੀ ਚੋਰੀ ਲਈ ਮਾਈਨਿੰਗ ਮਾਫ਼ੀਆ ਵਲੋਂ ਪਹਾੜਾਂ ਨੂੰ ਖੁਰਚ ਕੇ ਅਤੇ ਬਿਨ•ਾਂ ਸਰਕਾਰੀ ਆਗਿਆ ਦੇ ਸੜਕ ਨੂੰ ਜਿੱਥੇ ਚੌੜਾ ਕੀਤਾ ਜਾ ਰਿਹਾ ਹੈ ਉੱਥੇ ਨਾਲ ਹੀ ਪਹਾੜਾ ਨੂੰ ਜੇ ਸੀ ਬੀ ਮਸ਼ੀਨਾ ਦੀ ਸਹਾਇਤਾ ਨਾਲ ਖ਼ੁਰਚਣਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਇਸ ਇਲਾਕੇ ਤੋਂ ਰੋਜਾਨਾ ਹੀ ਸੈਕੜੇ ਟਰੈਕਟਰ ਟਰਾਲੀਆਂ ਅਤੇ ਟਿੱਪਰ ਮਿੱਟੀ ਅਤੇ ਰੇਤਾ ਦੇ ਭਰੇ ਜਾ ਰਹੇ ਹਨ। ਜੰਗਾਲ ਐਕਟ ਦੀ ਧਾਰਾ 4 ਅਤੇ 5 ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਇਸ ਖ਼ੇਤਰ ਵਿਚ ਸੜਕ ਦੇ ਨਾਲ ਲਗਦੀਆਂ ਛੋਟੀਆਂ ਪਹਾੜੀਆਂ ਨੂੰ ਵੀ ਮਾਈਨਿੰਗ ਮਾਫ਼ੀਆ ਨੇ ਆਪਣਾ ਨਿਸ਼ਾਨਾ ਬਣਾਉਂਦੇ ਇਨ•ਾਂ ਦੇ ਵਜੂਦ ਨੂੰ ਵੀ ਖ਼ੋਰਾ ਲਗਾ ਦਿੱਤਾ ਹੈ। ਇਸ ਲਿੰਕ ਰੋਡ ‘ਤੇ ਪੈਂਦੇ ਛੋਟੇ ਮੋਟੇ ਰਸਤਿਆਂ ਅੰਦਰ ਜਾ ਕੇ ਵੀ ਪਹਾੜੀਆਂ ਨੂੰ ਵੱਡਿਆ ਜਾ ਰਿਹਾ ਹੈ। ਪੱਤਰਕਾਰਾਂ ਦੀ ਟੀਮ ਵਲੋਂ ਜਦੋਂ ਇਸ ਖ਼ੇਤਰ ਦਾ ਦੌਰਾ ਕੀਤਾ ਤਾਂ ਜੇ ਸੀ ਬੀ ਮਸ਼ੀਨਾ ਦੀ ਸਹਾਇਤਾ ਨਾਲ ਪਹਾੜੀਆਂ ਨੂੰ ਵੱਢਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਸੀ ਅਤੇ ਟਰਾਲੀਆਂ ਨੂੰ ਰੇਤਾ ਅਤੇ ਮਿੱਟੀ ਨਾਲ ਭਰਿਆ ਜਾ ਰਿਹਾ ਸੀ। ਮੰਡੀ ਬੋਰਡ ਵਲੋਂ ਬਣਾਈ ਜਾ ਰਹੀ ਇਸ ਸੜਕ ਲਈ ਪਹੜਾਂ ਦੀ ਦਿੱਤੀ ਜਾ ਬਲੀ ਦਾ ਸਿਤਮ ਇਹ ਵੀ ਹੈ ਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਸਭ ਕੁੱਝ ਜਾਣਦੇ ਹੋਏ ਵੀ ਇਸ ਇਲਾਕੇ ਵਿਚ ਆਉਣ ਨੂੰ ਤਿਆਰ ਨਹੀਂ ਹਨ ਅਤੇ ਇਸ ਗੱਲ ਤੋਂ ਅਣਜਾਣ ਬਣੇ ਬੈਠੇ ਹਨ। ਇੱਥੋਂ ਦੇ ਸਥਾਨਕ ਲੋਕਾਂ ਨੇ ਵੀ ਇਸ ਸੜਕ ਦੇ ਨਿਰਮਾਣ ਦੀ ਆੜ ਹੇਠ ਆਪਣੇ ਜੱਦੀ ਘਰਾਂ ਅਤੇ ਜਮੀਨਾਂ ਤੋਂ ਬਿਨ•ਾਂ ਆਗਿਆ ਲਏ ਵੱਡੇ ਪੱਧਰ ‘ਤੇ ਮਿੱਟੀ ਅਤੇ ਰੇਤਾ ਦੀ ਵਿਕਰੀ ਕੀਤੀ ਹੈ ਅਤੇ ਸਰਕਾਰ ਖ਼ਜਾਨੇ ਨੂੰ ਰੱਜ ਕੇ ਚੂਨਾ ਲਾਇਆ ਜਾ ਰਿਹਾ ਹੈ। ਸਾਰੇ ਕਾਨੂੰਨਾਂ ਅਤੇ ਨਿਯਮਾ ਨੂੰ ਛਿੱਕੇ ‘ਤੇ ਟੰਗ ਕੇ ਜੇ ਸੀ ਬੀ ਮਸ਼ੀਨਾਂ ਨਾਲ ਛੋਟੀਆਂ ਪਹਾੜੀਆਂ ਦੀਆਂ ਚੋਟੀਆਂ ਦੇ ਪਿਛਵਾੜੇ ਸੜਕ ਨਿਰਮਾਣ ਦੀ ਆੜ ਹੇਠ ਵੱਡੇ ਪੱਧਰ ‘ਤੇ ਜੰਗਲਾਤ ਵਿਭਾਗ ਦੇ ਦਰਖ਼ਤਾਂ ਨੂੰ ਵੀ ਚੋਰੀ ਕਰ ਲਿਆ ਗਿਆ ਹੈ। ਬੇਖ਼ੌਫ ਚੱਲ ਰਹੇ ਇਸ ਕਾਰੇ ਦੇ ਪਿੱਛੇ ਅਤੇ ਇਸ ਸੜਕ ਦੇ ਨਾਲ ਲਗਦੀ ਖ਼ੱਡ ਦੇ ਵਹਾਅ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ। ਇਨ•ਾਂ ਮਾਈਨਿੰਗ ਵਾਲੀਆਂ ਥਾਵਾਂ ਸਮੇਤ ਇਸ ਖ਼ੱਡ ਦੇ ਨਾਲ ਨਾਲ ਲੱਗਦੇ ਜੰਗਲਾਤ ਵਿਭਾਗ ਦੇ ਸੈਕੜੇ ਦਰਖ਼ਤ ਇਸ ਨਿਰਮਾਣ ਅਧੀਨ ਕਾਰਜ਼ ਦੌਰਾਨ ਗਾਇਬ ਕਰ ਦਿੱਤੇ ਗਏ ਅਤੇ ਉਨ•ਾਂ ਥਾਂਵਾਂ ‘ਤੇ ਇਨ•ਾਂ ਪਹਾੜੀਆਂ ਨੂੰ ਵੱਢ ਕੇ ਚੋਰੀ ਕੀਤੀ ਗਈ ਮਿੱਟੀ ਅਤੇ ਰੇਤਾ ਨਾਲ ਭਰਤੀ ਪਾ ਕੇ ਸੜਕ ਨੂੰ ਚੌੜਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜੰਗਲਾਤ ਵਿਭਾਗ ਦੇ ਗਾਰਡ ਰਾਣਾ ਠਾਕੁਰ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਉਹ ਚੈਕ ਕਰ ਲੈਂਦੇ ਹਨ। ਉਨ•ਾਂ ਕਿਹਾ ਇੱਕ ਅੱਧੀ ਥਾਂ ‘ਤੇ ਢਿੱਗਾਂ ਡਿੱਗੀਆਂ ਸਨ ਉਸ ਦੀ ਸਫ਼ਾਈ ਕੀਤੀ ਹੈ। ਜਦੋਂ ਉਨ•ਾਂ ਨੂੰ ਕਿਹਾ ਕਿ ਸਾਰੇ ਰਸਤੇ ‘ਚ ਹੀ ਪਹਾੜਾਂ ਦੀ ਖੁਦਾਈ ਦੀਆਂ ਤਸਵੀਰਾਂ ਪੱਤਕਰਾਰਾਂ ਕੋਲ ਮੌਜੂਦ ਹਨ ਤਾਂ ਉਨ•ਾਂ ਕਿਹਾ ਕਿ ਉਹ ਅੱਜ ਹੀ ਚੈਕ ਕਰ ਲੈਂਦੇ ਹਨ।

  LEAVE A REPLY

  Please enter your comment!
  Please enter your name here