ਕੋਰੋਨਾ ਵਾਇਰਸ ਦੇ ਕਾਰਨ ਪੀ.ਯੂ. ਨੇ ਲਿਆ ਅਹਿਮ ਫ਼ੈਸਲਾ

  0
  41

  ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

  ਪੰਜਾਬ ਯੂਨੀਵਰਸਿਟੀ ਕੈਂਪਸ ਦੇ ਸਾਰੇ ਡਿਪਾਰਟਮੈਂਟ ਦੀ ਫ਼ੀਸ ਇਸ ਵਾਰ ਨਹੀਂ ਵਧੇਗੀ। ਡੀਨ ਯੂਨੀਵਰਸਿਟੀ ਇੰਸਟਰੈਕਸ਼ਨ ਅਤੇ ਫਾਈਨਾਂਸ ਐਂਡ ਡਿਵੈਲਪਮੈਂਟ ਅਫ਼ਸਰ ਦੀ ਮੌਜਦਗੀ ਵਾਲੀ ਕਮੇਟੀ ਨੇ ਇਸ ਫ਼ੈਸਲੇ ‘ਤੇ ਸਹਿਮਤੀ ਦੇ ਕੇ ਮਨਜ਼ੂਰੀ ਦੇ ਲਈ ਮੀਟਿੰਗ ਦੇ ਮਿੰਟ ਵਾਈਸ ਚਾਂਸਲਰ ਨੂੰ ਭੇਜ ਦਿੱਤੇ ਹੈ। ਇਹ ਯੂਨੀਵਰਸਿਟੀ ਕੈਂਪਸ ਦੇ ਨਾਲ ਨਾਲ ਇਸ ਦੇ ਰੀਜ਼ਨਲ ਸੈਂਟਰ ‘ਤੇ ਲਾਗੂ ਹੋਵੇਗਾ। ਲਗਾਤਾਰ ਦੂਜੇ ਸਾਲ ਕੋਰੋਨਾ ਵਾਇਰਸ ਦੇ ਚੱਲਦੇ ਯੂਨੀਵਰਸਿਟੀ ਨੇ ਇਹ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਤੋਂ ਕਰੀਬ 35000 ਸਟੂਡੈਂਟਸ ਨੂੰ ਫਾਇਦਾ ਹੋਵੇਗਾ।

  ਯੂਨੀਵਰਸਿਟੀ ਤੋਂ ਐਫੀਲੈਟਿਡ 191 ਕਾਲਜਾਂ ਨੂੰ ਲੈ ਕੇ ਫਿਲਹਾਲ ਕੋਈ ਫ਼ੈਸਲਾ ਨਹੀਂ ਹੋਇਆ ਹੈ ਕਾਲਜਾਂ ਦੀ ਫ਼ੀਸ ਕਮੇਟੀ ਹਰ ਸਾਲ ਅਲੱਗ ਬਣਦੀ ਹੈ ਅਤੇ ਇਸ ਵਿੱਚ ਡੀਨ ਕਾਲਜ ਡਿਵੈਲਪਮੈਂਟ ਕਾਊਂਸਿਲ ਦੇ ਇਲਾਵਾ ਕਈ ਕਾਲਜਾਂ ਦੇ ਪ੍ਰਿੰਸੀਪਲ ਵੀ ਸ਼ਾਮਿਲ ਹੁੰਦੇ ਹਨ। ਇਨ੍ਹਾਂ ਕਾਲਜਾਂ ਵਿੱਚ ਲਗਪਗ ਢਾਈ ਲੱਖ ਵਿਦਿਆਰਥੀ ਪੜਦੇ ਹਨ। ਪਿਛਲੇ ਸਾਲ ਕਾਲਜਾਂ ਦੀ ਫੀਸ ਵੀ ਨਹੀਂ ਵਧਾਈ ਗਈ ਸੀ। ਇਸ ਸਾਲ ਕੈਂਪਸ ਵਾਲਾ ਫ਼ੈਸਲਾ ਹੀ ਕਮੇਟੀ ਕਾਲਜਾਂ ‘ਤੇ ਲਾਗੂ ਕਰ ਸਕਦੀ ਹੈ। ਕਾਲਜਾਂ ਵਾਲੀ ਫੀਸ ਕਮੇਟੀ ਦਾ ਗਠਨ ਵੀ ਹਾਲੇ ਨਹੀਂ ਹੋਇਆ ਹੈ।

  LEAVE A REPLY

  Please enter your comment!
  Please enter your name here