ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਸੂਫ਼ੀ ਗੀਤ ‘ਇਸ਼ਕ ਨਚਾਉਂਦਾ ਵੇ ਸਾਂਈਆਂ’ ਰਿਲੀਜ਼

    0
    175

    ਦੀਨਾਨਗਰ ( ਜਨਗਾਥਾ ਟਾਈਮਜ਼ ) ਸੁਪਰਹਿੱਟ ਭਜਨ ‘ਸ਼ਿਵ ਦੀ ਬਰਾਤ, ਭੋਲੇ ਦਾ ਡਮਰੂ ਅਤੇ ਲੋਕ ਸਭਾ ਚੋਣਾਂ ’ਚ ਇਲੈਕਸ਼ਨ ਗੀਤ ਗਾ ਕੇ ਨਾਮਣਾ ਖੱਟਣ ਵਾਲੇ ਦੀਨਾਨਗਰ ਦੇ ਮਸ਼ਹੂਰ ਗਾਇਕ ਸਾਬੀ ਸਾਗਰ ਦਾ ਨਵਾਂ ਸੂਫ਼ੀ ਗੀਤ ‘ਇਸ਼ਕ ਨਚਾਉਂਦਾ ਵੇ ਸਾਂਈਆਂ’ ਅੱਜ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਨੇ ਰਿਲੀਜ਼ ਕੀਤਾ। ਉਨ੍ਹਾਂ ਇਸ ਮੌਕੇ ਸਾਗਰ ਨੂੰ ਗੀਤ ਦੀ ਕਾਮਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸੰਗੀਤ ਦੇ ਖੇਤਰ ’ਚ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

    ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਸਾਬੀ ਸਾਗਰ ਦਾ ਪਹਿਲਾ ਭਜਨ ਸ਼ਿਵ ਦੀ ਬਰਾਤ ਵੀ ਉਨ੍ਹਾਂ ਨੇ ਹੀ ਰਿਲੀਜ਼ ਕੀਤਾ ਸੀ, ਜੋ ਬਹੁਤ ਕਾਮਯਾਬ ਰਿਹਾ ਅਤੇ ਬਾਅਦ ਵਿੱਚ ਆਏ ਗੀਤਾਂ ਨੇ ਵੀ ਖ਼ੂਬ ਪ੍ਰਸ਼ੰਸਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸਾਗਰ ਖ਼ਾਨਦਾਨੀ ਕਲਾਕਾਰ ਹੈ, ਜਿਸਦੇ ਪਿਤਾ ਉਸਤਾਦ ਪ੍ਰੀਤਮ ਮਜੌਤਰਾ ਅਤੇ ਵੱਡਾ ਭਰਾ ਸਵਰਗੀ ਕੁਲਦੀਪ ਬਿੱਟੂ ਬਹੁਤ ਹੀ ਮਾਸਟਰ ਕਲਾਕਾਰ ਸਨ। ਇਸ ਲਈ ਸਾਗਰ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਦਾ ਹੋਇਆ ਨਿਤ ਦਿਨ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ। ਜੋ ਉਸਦੇ ਪਰਿਵਾਰ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਇਹ ਗਾਇਕ ਇੱਕ ਦਿਨ ਬਹੁਤ ਵੱਡਾ ਮੁਕਾਮ ਹਾਸਲ ਕਰੇਗਾ।

    ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਵੀ ਸਾਬੀ ਸਾਗਰ ਦੀ ਚੰਗੀ ਤੇ ਉਸਾਰੂ ਸੋਚ ਵਾਲੀ ਗਾਇਕੀ ਨੂੰ ਸਲਾਹਿਆ ਅਤੇ ਗਾਇਕੀ ਦੇ ਨਾਲ-ਨਾਲ ਉਸਦੀ ਲੇਖਣ ਕਲਾ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਾਗਰ ਦਾ ਨਵਾਂ ਗੀਤ ਯਕੀਨਨ ਹਿੱਟ ਸਾਬਤ ਹੋਵੇਗਾ ਅਤੇ ਇਸਦੀ ਕਾਮਯਾਬੀ ਉਸਦੇ ਗਾਇਕੀ ਪੱਧਰ ਨੂੰ ਹੋਰ ਉੱਚਾ ਕਰੇਗੀ। ਇਸ ਦੌਰਾਨ ਦੋਨਾਂ ਵੱਡੇ ਲੀਡਰਾਂ ਨੇ ਸੂਫ਼ੀ ਗੀਤ ਦੇ ਪੋਸਟਰ ਦੀ ਰਸਮੀ ਤੌਰ ’ਤੇ ਘੁੰਢ ਚੁੱਕਾਈ ਕੀਤੀ ਅਤੇ ਗੀਤ ਦੇ ਆਡੀਓ ਤੇ ਵੀਡੀਓ ਨੂੰ ਯੂ ਟਿਊਬ ਅਤੇ ਹੋਰਨਾਂ ਸੋਸ਼ਲ ਸਾਈਟਾਂ ਲਈ ਰਿਲੀਜ਼ ਕੀਤਾ।

    ਇਸ ਦੌਰਾਨ ਸਾਬੀ ਸਾਗਰ ਨੇ ਦੱਸਿਆ ਕਿ ਇਹ ਗੀਤ ਸੁਨੀਲ ਸਾਂਈ ਸੁਜਾਨਪੁਰ ਨੇ ਲਿਖਿਆ ਅਤੇ ਕੰਪੋਜ਼ ਕੀਤਾ ਹੈ ਜਦਕਿ ਮਿਊਜ਼ਿਕ ਆਰਕੇ ਸਟੂਡੀਓ ਨੇ ਦਿੱਤਾ ਹੈ। ਇਸਦਾ ਵੀਡੀਓ ਰਾਹੁਲ ਵੀਕੇ ਨੇ ਤਿਆਰ ਕੀਤਾ ਹੈ ਅਤੇ ਇਸਨੂੰ ਚਿੰਤਪੂਰਨੀ ਪ੍ਰੋਡਕਸ਼ਨ ਦੇ ਬੈਨਰ ਹੇਠ ਪ੍ਰੋਡਿਊਸਰ ਸ਼ੁਭਮ ਸ਼ਰਮਾ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਮੁੱਖ ਪ੍ਰਬੰਧਕ ਤਬਲਾਵਾਦਕ ਜੀਵਨ ਖੈਰੀ ਹਨ।

    ਇਸ ਮੌਕੇ ਪ੍ਰਸਿੱਧ ਕੱਵਾਲ ਬਿੱਲਾ ਗੁਰਦਾਸਪੁਰੀ ਤੇ ਸਾਬੂ ਖ਼ਾਨ, ਗੁਰੂ ਨਾਭਾ ਦਾਸ ਮਹਾਂਸੰਮਤੀ ਪੰਜਾਬ ਦੇ ਪ੍ਰਧਾਨ ਵਿਜੇ ਚਾਂਡਲ, ਪੀਏ ਪ੍ਰੀਤਮ ਸਿੰਘ, ਲੇਬਰ ਯੂਨੀਅਨ ਪ੍ਰਧਾਨ ਰਮੇਸ਼ ਕੁਮਾਰ ਮੇਸ਼ਾ, ਸੁਭਾਸ਼ ਡੁੱਗਰੀ, ਸਰਪੰਚ ਬਲਦੇਵ ਰਾਜ ਸੁਲਤਾਨੀ, ਪਿੰ੍ਰਸੀਪਲ ਅਸ਼ਵਨੀ ਕੌਂਟਾ, ਪੇ੍ਰਮ ਸਿੰਘ ਕੋਠੇ ਮਜੀਠੀ, ਆਸ਼ਾ ਰਾਣੀ ਮਰਾੜਾ, ਬੂਟਾ ਰਾਮ ਅਤੇ ਤਰਸੇਮ ਕੋਠੇ  ਹਾਜ਼ਰ ਸਨ।

     

    LEAVE A REPLY

    Please enter your comment!
    Please enter your name here