ਮਾਹਿਲਪੁਰ (ਮੋਹਿਤ ਹੀਰ) – ਪੰਜਾਬ ਹਿਮਾਚਲ ਸੀਮਾ ‘ਤੇ ਪੈਂਦੇ ਆਖ਼ਰੀ ਰੇਲਵੇ ਸਟੇਸ਼ਨ ਜੇਜੋਂ ਦੁਆਬਾ ਤੋਂ ਅਮ੍ਰਿਤਸਰ ਲਈ ਸ਼ੁਰੂ ਹੋਈ ਨਵੀਂ ਟਰੇਨ ਦਾ ਅੱਜ ਉਦਘਾਟਨ ਕੇਂਦਰੀ ਰਾਜ ਮੰਤਰੀ ਸਮਾਜਿਕ ਸੁਰੱਖ਼ਿਆ ਵਿਜੇ ਸਾਂਪਲਾ ਨੇ ਕੀਤਾ। ਇਸ ਮੌਕੇ ਕਰਵਾਏ ਸਮਾਗਮ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖ਼ੰਨਾ, ਸੰਜੀਵ ਤਲਵਾੜ, ਰਮਨ ਘਈ, ਤਿਲਕ ਰਾਜ ਖ਼ੰਨੀ, ਸੂਬੇਦਾਰ ਮੇਜਰ ਸ਼ਿਵ ਕੁਮਾਰ ਕੌਸ਼ਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਜੇਜੋਂ ਦੁਆਬਾ ਰੇਲਵੇ ਸਟੇਸ਼ਨ ‘ਤੇ ਲੋਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਅਗਲੇ ਦੋ ਸਾਲਾਂ ਵਿਚ ਜੇਂਜੋਂ ਦੁਆਬਾ ਰੇਲਵੇ ਸਟੇਸ਼ਨ ਦਾ ਬਿਜਲਈਕਰਨ ਕਰ ਦਿੱਤਾ ਜਾਵੇਗਾ ਜਿਸ ਜਿੱਥੇ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਅਤੇ ਦੂਰ ਦੁਰੇਡੇ ਦੇ ਸ਼ਹਿਰਾਂ ਵਿਚ ਜਾਣ ਲਈ ਲੋਕਾਂ ਨੂੰ ਆਸਾਨੀ ਵੀ ਹੋਵੇਗੀ। ਉਨ•ਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ ਨੂੰ ਜੋੜਨ ਲਈ ਆਪਣੇ ਕਾਰਜਕਾਲ ਦੌਰਾਨ ਵੱਡੇ ਉਪਰਾਲੇ ਕੀਤੇ ਹਨ ਜਿਨ•ਾਂ ਦਾ ਫ਼ਾਇਦਾ ਅਗਲੇ ਕੁੱਝ ਸਾਲਾਂ ਵਿਚ ਹੀ ਮਿਲਣਾ ਸ਼ੁਰੂ ਹੋ ਜਾਵੇਗਾ। ਉਨ•ਾਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਦੀ ਇਹ ਪੁਰਾਣੀ ਮੰਗ ਮੋਦੀ ਸਰਕਾਰ ਵਲੋਂ ਪੂਰੀ ਕੀਤੀ ਗਈ ਹੈ। ਸਾਬਕਾ ਮੈਂਬਰ ਅਵਿਨਾਸ਼ ਰਾਏ ਖ਼ੰਨਾ ਨੇ ਕਿਹਾ ਕਿ ਇਸ ਰੇਲਵੇ ਸਟੇਸ਼ਨ ਨੂੰ ਲਗਪਗ 40 ਦੇ ਕਰੀਬ ਪਿੰਡ ਲੱਗਦੇ ਹਨ ਜਿਨ•ਾਂ ਦੇ ਲੋਕਾਂ ਦੀ ਮੰਗ ਅਨੁਸਾਰ ਇਸ ਸਟੇਸ਼ਨ ਤੋਂ ਇੱਕ ਹੋਰ ਗੱਡੀ ਚਲਾਉਣ ਲਈ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਸੰਜੀਵ ਤਲਵਾੜਾ, ਤਿਲਕ ਰਾਜ ਖ਼ੰਨੀ, ਅਸ਼ੋਕ ਦੱਤ ਸਰਪੰਚ, ਸ਼ਿਵ ਕੁਮਾਰ ਕੌਸ਼ਲ ਪ੍ਰਧਾਨ ਭਾਜਪਾ, ਸੰਜੀਵ ਪਚਨੰਗਲਾਂ, ਡਾ ਦਿਲਬਾਗ ਰਾਏ, ਤਰੁਣ ਅਰੋੜਾ,ਕੁਲਵਿੰਦਰ ਸਿੰਘ ਬਿੱਟੂ, ਵਿਵੇਕ ਕੁਮਾਰ ਮੰਡਲ ਪ੍ਰਬੰਧਕ ਰੇਲਵੇ, ਬਾਲ ਕਿਸ਼ਨ ਅਗਨੀਹੋਤਰੀ, ਸੋਹਣ ਲਾਲ, ਸੰਤੋਸ਼ ਕੁਮਾਰ ਸਟੇਸ਼ਨ ਮਾਸਟਰ, ਅਮਨਦੀਪ ਸਿੰਘ ਸਾਬਕਾ ਸੰਮਤੀ ਮੈਂਬਰ, ਹਰਨੰਦਨ ਸਿੰਘ ਖ਼ਾਬੜਾ, ਅਵਤਾਰ ਸਿੰਘ ਈਸਪੁਰ, ਰਮਨ ਘਈ ਸਾਬਕਾ ਪ੍ਰਧਾਨ, ਹਰਦੀਪ ਸਿੰਘ ਧਾਲੀਵਾਲ ਐਸ ਡੀ ਐਮ, ਭੁਪਿੰਦਰ ਸਿੰਘ ਤਹਿਸੀਲਦਾਰ, ਡਾ ਸੰਦੀਪ ਵਰਮਾ, ਚੰਚਲ ਵਰਮਾ ਸਮੇਤ ਭਾਰੀ ਗਿਣਤੀ ਵਿਚ ਪਿੰਡਾਂ ਦੇ ਸਰਪੰਚ ਪੰਚ ਅਤੇ ਸਕੂਲਾਂ ਦੇ ਵਿਦਿਆਰਥੀ ਵੀ ਹਾਜ਼ਰ ਸਨ।