ਐੱਸ.ਪੀ.ਐੱਸ ਓਬਰਾਏ ਨੇ ਅੰਮ੍ਰਿਤਸਰ ਤੋਂ ਦੁਬਈ ਤੱਕ ਕੀਤਾ ਇੱਕਲੇ ਸਫਰ

  0
  62

  ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਸਿਮਰਨ)

  ਪੰਜਾਬੀ ਦੀ ਸ਼ਾਨ ਵੱਖਰੀ ਇਸ ਗੱਲ ਨੂੰ ਸਾਬਤ ਕੀਤਾ ਦੁਬਈ ਦੇ ਉੱਘੇ ਬਿਜ਼ਨੈਸਮੈਨ ਐੱਸ.ਪੀ.ਐੱਸ ਓਬਰਾਏ ਜੀ ਨੇ ਹਾਂਜੀ ਮੈਂ ਬਿਲਕੁਲ ਸਹੀ ਕਹਿ ਰਹੀ ਹਾਂ। ਓਬਰਾਏ ਜੀ ਨੇ ਅੰਮ੍ਰਿਤਸਰ ਤੋਂ ਦੁਬਈ ਤੱਕ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕਲੇ ਸਫਰ ਕੀਤਾ ਹੈ। ਸੂਤਰਾਂ ਦੇ ਮੁਤਾਬਕ ਸੁਰਿੰਦਰ ਪਾਲ ਸਿੰਘ ਓਬਰਾਏ ਨੇ ਬੁੱਧਵਾਰ ਸਵੇਰ ਨੂੰ 3 ਘੰਟਿਆਂ ਦੀ ਫਲਾਈਟ ਲਈ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕੀ ਉਹ ਜਹਾਜ਼ ਵਿੱਚ ਇੱਕਲੇ ਮੁਸਾਫਰ ਹਨ।

  ਦੱਸ ਦਈਏ ਕੀ ਦੁਬਈ ਵਿੱਚ ਰਹਿੰਦੇ ਕਾਰੋਬਾਰੀ ਓਬਰਾਏ ਪੰਜਾਬ ਵਿੱਚ ਸਰਬਤ ਦਾ ਭਲਾ ਸੰਸਥਾ ਕਾਰਨ ਵੀ ਚਰਚਾ ਵਿੱਚ ਰਹਿੰਦੇ ਹਨ। ਓਬਰਾਏ ਅੰਮ੍ਰਿਤਸਰ ਤੋਂ ਦੁਬਈ ਇੱਕਲੇ ਜ਼ਹਾਜ਼ ਵਿੱਚ ਸਫਰ ਕਰਨ ਵਾਲੇ ਓਬਰਾਏ ਕਹਿੰਦੇ ਹਨ ਕਿ ਉਨ੍ਹਾਂ ਨੂੰ ਮਹਾਰਾਜੇ ਦੀ ਤਰ੍ਹਾਂ ਮਹਿਸੂਸ ਹੋਇਆ। ਉਨ੍ਹਾਂ ਦੇ ਮੁਤਾਬਕ ਉਹ ਖੁਦ ਨੂੰ ਕਿਸਮਤ ਵਾਲਾ ਮਹਿਸੂਸ ਕਰਦੇ ਹਨ ਕਿ ਪੂਰੀ ਫਲਾਈਟ ਵਿੱਚ ਉਹ ਇੱਕਲੇ ਮੁਸਾਫਰ ਸਨ ਅਤੇ ਉਨ੍ਹਾਂ ਸਫਰ ਦੌਰਾਨ ਮਹਾਰਾਜੇ ਦੀ ਤਰ੍ਹਾਂ ਮਹਿਸੂਸ ਕੀਤਾ।

  LEAVE A REPLY

  Please enter your comment!
  Please enter your name here