ਜਰਨੈਲ ਸਿੰਘ ਯਾਦਗਾਰੀ – ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਹੋਏ ਕਲੱਬ ਤੇ ਕਾਲਜ ਵਰਗ ਦੇ ਫੱਸਵੇਂ ਮੁਕਾਬਲੇ

    0
    57

    ਗੜ੍ਹਸ਼ੰਕਰ (ਜਨਗਾਥਾ ਟਾਈਮਜ਼ ) ਮਿਨਰਵਾ ਫੁੱਟਬਾਲ ਕਲੱਬ ਮੋਹਾਲੀ ਤੇ ਭਗਤ ਸਿੰਘ ਫੁੱਟਬਾਲ ਕਲੱਬ ਬੰਗਾ ਵਲੋਂ ਸੈਮੀਫਾਈਨਲ ‘ਚ ਪ੍ਰਵੇਸ਼ ਕਾਲਜ ਵਰਗ ‘ਚ ਖ਼ਾਲਸਾ ਕਾਲਜ ਗੜ•ਸ਼ੰਕਰ ਤੇ ਖ਼ਾਲਸਾ ਕਾਲਜ ਮਾਹਿਲਪੁਰ ਵਲੋਂ ਫਾਈਨਲ ‘ਚ ਪ੍ਰਵੇਸ਼ ਇਥੋਂ ਦੇ ਬੀ.ਏ.ਐੱਮ. ਖ਼ਾਲਸਾ ਕਾਲਜ ਦੇ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਸਟੇਡੀਅਮ ‘ਚ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਪ੍ਰਧਾਨ ਮੁਖਤਿਆਰ ਸਿੰਘ ਹੈਪੀ ਦੀ ਅਗਵਾਈ ਹੇਠ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਸਮਰਪਿਤ ਕਰਵਾਏ ਜਾ ਰਹੇ 18ਵੇਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਕਲੱਬ ਪੱਧਰ ਤੇ ਕੁਆਟਰ ਫਾਈਨਲ ਮੁਕਾਬਲੇ ਤੇ ਕਾਲਜ ਵਰਗ ਦੇ ਸੈਮੀਫਾਈਨਲ ਮੁਕਾਬਲੇ ਕਰਵਾਏ ਗਏ।
    ਕਲੱਬ ਵਰਗ ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿਚ ਮਿਨਰਵਾ ਫੁੱਟਬਾਲ ਕਲੱਬ ਦਾਉਂ (ਮੋਹਾਲੀ) ਨੇ ਕੇਹਰ ਫੁੱਟਬਾਲ ਕਲੱਬ ਜਲੰਧਰ ਨੂੰ 2-1 ਗੋਲਾਂ ਦੇ ਫਰਕ ਨਾਲ ਹਰਾਕੇ ਸੈਮੀਫਾਈਨਲ ਵਿਚ ਪ੍ਰਵੇਸ਼ ਪਾਇਆ। ਦੂਜੇ ਮੁਕਾਬਲੇ ਵਿਚ ਭਗਤ ਸਿੰਘ ਫੁੱਟਬਾਲ ਕਲੱਬ ਬੰਗਾ ਦੀ ਟੀਮ ਦਲਬੀਰ ਫੁੱਟਬਾਲ ਅਕੈਡਮੀ ਪਟਿਆਲਾ ਨੂੰ 2-0 ਗੋਲਾਂ ਦੇ ਫਰਕ ਨਾਲ ਹਰਾਕੇ ਸੈਮੀਫਾਈਨਲ ਵਿਚ ਪਹੁੰਚਣ ਲਈ ਸਫਲ ਰਹੀ।
    ਕਾਲਜ ਪੱਧਰ ਦੇ ਸੈਮੀਫਾਈਨਲ ਮੁਕਾਬਲੇ ਵਿਚ ਬੀ.ਏ.ਐੱਮ. ਖ਼ਾਲਸਾ ਕਾਲਜ ਗੜ੍ਹਸ਼ੰਕਰ  ਨੇ 3-0 ਗੋਲਾਂ ਦੇ ਫਰਕ ਨਾਲ ਸਰਕਾਰੀ ਕਾਲਜ ਹੁਸ਼ਿਆਰਪੁਰ ਨੂੰ ਹਰਾਕੇ ਫਾਈਨਲ ਵਿਚ ਥਾਂ ਬਣਾਈ। ਦੂਜੇ ਮੁਕਾਬਲੇ ਵਿਚ ਖ਼ਾਲਸਾ ਕਾਲਜ ਮਾਹਿਲਪੁਰ ਨੇ ਸਿੱਖ ਨੈਸ਼ਨਲ ਕਾਲਜ ਬੰਗਾ ਨੂੰ 1-0 ਗੋਲਾਂ ਦੇ ਫਰਕ ਨਾਲ ਹਰਾਕੇ ਫਾਈਨਲ ਵਿਚ ਪ੍ਰਵੇਸ਼ ਪਾਇਆ।

    ਟੂਰਨਾਮੈਂਟ ਦੌਰਾਨ ਕਰਨਲ ਜਸਵੀਰ ਸਿੰਘ 18 ਪੰਜਾਬ ਰੈਜੀਮੈਂਟ ਤੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਤੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਮੁਕਾਬਲੇ ਸ਼ੁਰੂ ਕਰਵਾਏ। ਇਸ ਮੌਕੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਕਰਨਲ ਜਸਵੀਰ ਸਿੰਘ ਨੇ ਮਹਾਨ ਫੁੱਟਬਾਲਰ ਦੀ ਯਾਦ ਵਿਚ ਫੁੱਟਬਾਲ ਟੂਰਨਾਮੈਂਟ ਕਰਵਾਉਣ ਦੇ ਉਪਰਾਲੇ ਦੀ ਪ੍ਰਸੰਸਾ ਕਰਦੇ ਹੋਏ ਨੌਜਵਾਨਾਂ ਨੂੰ ਖੇਡ ਪ੍ਰੋਗਰਾਮ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।
    ਟੂਰਨਾਮੈਂਟ ਦੇ ਵੱਖ-ਵੱਖ ਮੁਕਾਬਲਿਆਂ ਦੌਰਾਨ ਮੁੱਖ ਮਹਿਮਾਨ ਵਜੋਂ ਬਲਦੀਪ ਸਿੰਘ ਗਿੱਲ ਕੈਨੇਡਾ, ਅਜੀਤ ਸਿੰਘ ਗਿੱਲ ਯੂ.ਐੱਸ.ਏ., ਡਾ. ਕਸ਼ਮੀਰ ਸਿੰਘ ਜ਼ੌਹਲ ਲੰਡਨ, ਹਰਪ੍ਰੀਤ ਸਿੰਘ ਵਾਲੀਆ, ਮਨਜਿੰਦਰ ਸਿੰਘ ਬੱਗਾ ਦਿਆਲ, ਸਤਨਾਮ ਸਿੰਘ ਸੰਘਾ ਨਿਊਜ਼ੀਲੈਂਡ, ਪ੍ਰੇਮ ਡੋਗਰ ਯੂ.ਕੇ., ਪਰਮਿੰਦਰ ਸਿੰਘ ਸੈਣੀ ਕੈਨੇਡਾ, ਚਰਨਜੀਤ ਸਿੰਘ ਚੌਹਾਨ ਤਰਫੋਂ ਸੰਦੀਪ ਸਿੰਘ ਰਾਏਪੁਰ ਡੱਬਾ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦਿਆਂ ਮੁਕਾਬਲੇ ਸ਼ੁਰੂ ਕਰਵਾਏ। ਟੂਰਨਾਮੈਂਟ ਵਿਚ ਸਤਨਾਮ ਸਿੰਘ ਢਿੱਲੋਂ, ਐਡਵੋਕੇਟ ਜਸਵੀਰ ਸਿੰਘ ਰਾਏ, ਕੇਵਲ ਸਿੰਘ ਭੱਜਲ, ਅਮਰਜੀਤ ਸਿੰਘ ਭੱਜਲਾਂ, ਗੁਰਿੰਦਰ ਸਿੰਘ ਬੈਂਸ, ਗੁਰਪ੍ਰੀਤ ਸਿੰਘ ਬਾਠ, ਪਰਮਵੀਰ ਰਾਏ, ਅਮਰਿੰਦਰ ਸਿੰਘ ਤੇ ਹੋਰ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਟੂਰਨਾਮੈਂਟ ਕਮੇਟੀ ਵਲੋਂ ਪ੍ਰਧਾਨ ਮੁਖਤਿਆਰ ਸਿੰਘ ਹੈਪੀ, ਡਾ. ਹਰਵਿੰਦਰ ਸਿੰਘ ਬਾਠ, ਬਲਵੀਰ ਸਿੰਘ ਬੈਂਸ, ਯੋਗ ਰਾਜ ਗੰਭੀਰ, ਸ਼ਲਿੰਦਰ ਸਿੰਘ ਰਾਣਾ, ਰਣਜੀਤ ਸਿੰਘ ਖੱਖ, ਤਰਲੋਚਨ ਸਿੰਘ ਗੋਲੀਆਂ, ਮਨਜੀਤ ਸਿੰਘ ਭੁੱਲਰ, ਕੋਚ ਹਰਦੀਪ ਗਿੱਲ, ਡਾ. ਕੀਮਤੀ ਲਾਲ, ਪ੍ਰਮਜੀਤ ਸਿੰਘ ਕਾਹਮਾ ਤੇ ਹੋਰਨਾਂ ਨੇ ਸ਼ਿਰਕਤ ਕੀਤੀ। ਬਲਵੀਰ ਸਿੰਘ ਬੈਂਸ ਤੇ ਸ਼ਲਿੰਦਰ ਸਿੰਘ ਰਾਣਾ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ।

    LEAVE A REPLY

    Please enter your comment!
    Please enter your name here