ਇਟਲੀ ਵਿੱਚ ਹੋਏ ਸੜਕ ਹਾਦਸੇ ਵਿੱਚ ਪਿੰਡ ਜਹੂਰਾ ਦੇ ਵਿਆਕਤੀ ਦੀ ਹੋਈ ਮੌਤ         

    0
    144

    ਟਾਂਡਾ ਉੜਮੁੜ (ਰਵਿੰਦਰ ) – ਟਾਂਡਾ ਨਜ਼ਦੀਕੀ ਪਿੰਡ ਜਹੂਰਾ ਦੇ ਇਕ ਵਿਆਕਤੀ ਦੀ ਇਟਲੀ ਦੇ ਸ਼ਹਿਰ ਵਿੱਚ ਹੋਏ ਸੜਕ ਹਾਦਸੇ ਵਿੱਚ ਮੌਤ ਹੋ ਗਈ | ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋਏ ਵਿਆਕਤੀ ਦਿਲਬਾਗ ਸਿੰਘ ਬਾਘਾ ਪੁੱਤਰ ਅਜੀਤ ਸਿੰਘ  ਦੇ ਪਰਵਾਰ ਨੂੰ ਬੀਤੀ ਦੇਰ ਸ਼ਾਮ ਇਹ  ਦੁਖਦ ਸੋਹਣਾ ਮਿਲੀ | ਮ੍ਰਿਤਿਕ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਗੋਤਾਨਿਗੋ  ਇਲਾਕੇ ਵਿੱਚ ਪਰਵਾਰ ਸਮੇਤ ਰਹਿ ਰਹੇ  ਉਸਦਾ ਪੁੱਤਰ ਆਪਣੇ ਛੋਟੇ ਭਰਾ ਦਿਲਰਾਜ ਸਿੰਘ ਨੂੰ ਮਿਲਣ  ਜਾ ਰਿਹਾ ਸੀ ਤਾਂ ਉਸਨੂੰ ਹਾਰਟ ਅਟੈਕ ਆਉਣ ਕਾਰਨ ਉਸਦੀ ਗੱਡੀ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ ਅਤੇ ਉਸਦੀ ਮੌਤ ਹੋ ਗਈ | ਉਨ੍ਹਾਂ ਨੂੰ ਉਸਦੇ ਇਟਲੀ ਹੀ ਰਹਿੰਦੇ ਉਸਦੇ ਦੂਜੇ ਪੁੱਤਰ ਦਿਲਰਾਜ ਸਿੰਘ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ | ਇਸ ਦੌਰਾਨ ਪਿੰਡ ਵਿੱਚ ਮਾਤਮ ਦਾ ਮਾਹੌਲ ਸੀ | ਫੋਟੋ ਫਾਈਲ : ਮ੍ਰਿਤਿਕ ਦੀ ਫਾਈਲ ਫੋਟੋ

    LEAVE A REPLY

    Please enter your comment!
    Please enter your name here