ਆਰਥਿਕ ਤੰਗੀ ਤੋਂ ਅੱਕ ਕੇ ਤਿੰਨ ਬੱਚਿਆਂ ਦੇ ਪਿਤਾ ਵੱਲੋਂ ਖੁਦਕੁਸ਼ੀ

  0
  155

  ਫ਼ਰੀਦਕੋਟ (ਰਵੀਇੰਦਰ ) : ਜ਼ਿਲ੍ਹੇ ਦੇ ਕਸਬਾ ਸਾਦਿਕ ਦੇ ਪਿੰਡ ਵੀਰੇਵਾਲਾ ਕਲਾਂ ਵਿੱਚ ਆਰਥਿਕ ਤੰਗੀ ਕਾਰਨ ਤਿੰਨ ਬੱਚਿਆਂ ਦੇ ਪਿਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਹਾਸਲ ਜਾਣਕਾਰੀ ਅਨੁਸਾਰ ਹਰਜੀਤ ਸਿੰਘ (43) ਨਿੱਕੜਾ ਪੁੱਤਰ ਗੁਰਾ ਸਿੰਘ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।

  ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਪਿੰਡ ‘ਚ ਢਾਈ ਮਰਲੇ ਜਗ੍ਹਾ ਵਿੱਚ ਰਹਿ ਰਹੇ ਸਨ। ਕੁਝ ਸਮਾਂ ਪਹਿਲਾਂ ਉਸ ਦਾ ਘਰ ਢਹਿ ਗਿਆ ਤੇ ਉਹ ਬੱਚਿਆਂ ਸਮੇਤ ਪਿੰਡ ਦੀ ਧਰਮਸ਼ਾਲਾ ਵਿੱਚ ਦਿਨ ਕੱਟੀ ਕਰ ਰਹੇ ਸਨ। ਦਿਹਾੜੀ ਨਾ ਮਿਲਣ ਕਾਰਨ ਆਰਥਿਕ ਤੰਗੀ ਘਰ ‘ਚ ਚੱਲ ਰਹੀ ਸੀ।

  ਉਸ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਪਤੀ ਆਮ ਵਾਂਗ ਕਮਰੇ ਵਿੱਚ ਪਿਆ ਸੀ। ਸਵੇਰੇ ਜਦੋਂ ਉਸ ਨੂੰ ਉਠਾਉਣ ਲਈ ਗਏ ਤਾਂ ਦੇਖਿਆ ਕਿ ਉਸ ਨੇ ਛੱਤ ਦੇ ਗਾਡਰ ਨਾਲ ਪਲਾਸਟਿਕ ਦੀ ਰੱਸੀ ਨਾਲ ਲਮਕ ਕੇ ਫਾਹਾ ਲੈ ਲਿਆ ਸੀ।

  ਘਟਨਾ ਦੀ ਸੂਚਨਾ ਮਿਲਦੇ ਹੀ ਏਐਸਆਈ ਧਰਮ ਸਿੰਘ ਮੌਕੇ ‘ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।

  LEAVE A REPLY

  Please enter your comment!
  Please enter your name here