ਪ੍ਰਵਾਸੀ ਮਜ਼ਦੂਰਾਂ ਨਾਲ ਲੱਦਿਆ ਟਰੱਕ ਲੁਧਿਆਣਾ ਪੁਲਿਸ ਨੇ ਕੀਤਾ ਕਾਬੂ, ਡਰਾਈਵਰ ਫ਼ਰਾਰ !

    0
    147

    ਲੁਧਿਆਣਾ, ਜਨਗਾਥਾ ਟਾਇਮਜ਼ : (ਸਿਮਰਨ)

    ਲੁਧਿਆਣਾ : ਲੁਧਿਆਣਾ ‘ਚ ਦਿੱਲੀ ਨੈਸ਼ਨਲ ਹਾਈਵੇ ਤੇ ਪੁਲਿਸ ਨੇ ਇੱਕ ਟਰੱਕ ਨੂੰ ਕਬਜ਼ੇ ‘ਚ ਲਿਆ ਹੈ। ਇਸ ਟਰੱਕ ‘ਚ ਗ਼ੈਰ ਕਾਨੂੰਨੀ ਢੰਗ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਲੱਦਿਆ ਹੋਇਆ ਸੀ। ਟਰੱਕ ਡਰਾਈਵਰ ਇਨ੍ਹਾਂ ਮਜ਼ਦੂਰਾਂ ਦੀ ਬੇਬਸੀ ਦਾ ਫ਼ਾਇਦਾ ਚੁੱਕ ਇਨ੍ਹਾਂ ਨੂੰ ਘਰ ਛੱਡਣ ਦਾ ਝਾਂਸਾ ਦੇ ਰਿਹਾ ਸੀ। ਪਰ ਪੁਲਿਸ ਨੂੰ ਵੇਖਦੇ ਹੀ ਡਰਾਈਵਰ ਟਰੱਕ ਨੂੰ ਛੱਡ ਮੌਕੇ ਤੋਂ ਫ਼ਰਾਰ ਹੋ ਗਿਆ।ਫਿਲਹਾਲ ਪੁਲਿਸ ਨੇ ਇਸ ਟਰੱਕ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ।

    ਇਸ ਟਰੱਕ ਦੇ ਚਾਲਕ ਨੇ ਪੈਸੇ ਦੇ ਲਾਲਚ ‘ਚ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਟਰੱਕ ‘ਚ ਲੱਦ ਲਿਆ। ਇਸ ਟਰੱਕ ‘ਚ 50 ਤੋਂ ਵੀ ਵੱਧ ਮਜ਼ਦੂਰ ਲੱਦੇ ਹੋਏ ਸੀ। ਟਰੱਕ ਚਾਲਕ ਨੇ ਪੁਲਿਸ ਨੂੰ ਧੋਖਾ ਦੇਣ ਲਈ ਸ਼ੀਸੇ ਤੇ ਲਿਖਿਆ ਹੋਇਆ ਸੀ ‘ਓਨ ਗੋਵੈਰਨਮੈਂਟ. ਡਿਊਟੀ ਫਾਰ ਈਟੇਨਸ਼ੀਆਲ ਸਰਵਿਸ ‘ ਯਾਨੀ ” ਜ਼ਰੂਰੀ ਸੇਵਾਵਾਂ ਲਈ ਸਰਕਾਰੀ ਡਿਊਟੀ ‘ਤੇ”।

    ਪੁਲਿਸ ਮੁਤਾਬਕ ਟਰੱਕ ਡਰਾਈਵਰ ਨੇ ਇਨ੍ਹਾਂ ਮਜ਼ਦੂਰਾਂ ਤੋਂ 3000 ਰੁਪਏ ਪ੍ਰਤੀ ਵਿਅਕਤੀ ਲਏ ਸਨ। ਪੁਲਿਸ ਨੇ ਇਨ੍ਹਾਂ ਸਾਰੇ ਮਜ਼ਦੂਰਾਂ ਨੂੰ ਕੁਆਰੰਟੀਨ ਸੈਂਟਰ ਭੇਜ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here