ਪ੍ਰਵਾਸੀ ਅਬਾਦੀ ਦੇ ਪੰਜ ਸਾਲ ਤੱਕ ਦੇ 22090 ਬੱਚਿਆਂ ਨੂੰ 27 ਜੂਨ ਤੋਂ ਪੋਲਿਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ: ਸਿਵਲ ਸਰਜਨ

    0
    140

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਸਬ-ਨੈਸ਼ਨਲ ਪਲਸ ਪੋਲਿਓ ਮੁਹਿੰਮ ਤਹਿਤ ਜ਼ਿਲ੍ਹੇ ਦੀ 126467 ਪ੍ਰਵਾਸੀ ਅਬਾਦੀ ਦੇ 0 ਤੋਂ 5 ਸਾਲ ਤੱਕ ਦੀ ਉਮਰ ਦੇ 22090 ਬੱਚਿਆਂ ਨੂੰ ਪੋਲਿਓ ਦੀਆਂ ਦੋ ਬੂੰਦ ਜ਼ਿੰਦਗੀ ਦੀਆਂ ਦਿਨ ਐਤਵਾਰ 27 ਜੂਨ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਿਲਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋੜਤਾ ਨੇ ਦੱਸਿਆ ਕਿ ਸਬ-ਨੈਸ਼ਨਲ ਪਲਸ ਪੋਲਿਓ ਮੁਹਿੰਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਨੇ ਦੱਸਿਆਂ ਕਿ ਸਿਹਤ ਵਿਭਾਗ ਦੀਆਂ 175 ਟੀਮਾਂ ਵਲੋਂ ਮਿਤੀ 27 ਜੂਨ ਤੋਂ 29 ਜੂਨ ਤੱਕ ਪ੍ਰਵਾਸੀ ਅਬਾਦੀ ਦੇ ਘਰਾਂ ਵਿੱਚ ਦਸਤਕ ਦੇਕੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾ ਪਿਲਾਈਆਂ ਜਾਣੀਆਂ ਅਤੇ ਇਨਾਂ ਟੀਮਾਂ ਦੇ ਕੰਮ ਦੀ ਨਿਗਰਾਨੀ ਲਈ ਵਿਭਾਗ ਵਲੋਂ 43 ਸੁਪਰਵਾਈਜ਼ਰ ਲਗਾਏ ਗਏ ਹਨ।

    ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਭਾਵੇਂ ਭਾਰਤ ਪੋਲਿਓ ਮੁਕਤ ਦੇਸ਼ ਹੈ ਪਰ ਫਿਰ ਵੀ ਦੇਸ਼ ਨਾਲ ਲਗਦੇ ਗੁਆਂਢੀ ਦੇਸ਼ ਪਾਕਿਸਤਾਨ, ਅਫਗਾਨਿਸਤਾਨ, ਨਾਈਜ਼ੀਰੀਆ ਵਿੱਚ ਅਜੇ ਵੀ ਪੋਲਿਓ ਕੇਸ ਮਿਲ ਰਹੇ ਹਨ ਜਿਸ ਕਰਕੇ ਸਾਨੂੰ ਵੀ ਸੂਚੇਤ ਰਹਿਣ ਦੀ ਲੋੜ ਹੈ। ਇਸ ਰਾਊਂਡ ਦੌਰਾਨ ਝੁੱਗੀ ਚੌਪੜੀਆਂ, ਇਟਾਂ ਦੇ ਭੱਠੇ, ਨਿਰਮਾਣ ਅਧੀਨ ਇਮਾਰਤਾ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ 5 ਸਾਲ ਦੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਇਸ ਮੁਹਿੰਮ ਵਿੱਚ ਸਿਹਤ ਵਿਭਾਗ ਦੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ।

    LEAVE A REPLY

    Please enter your comment!
    Please enter your name here