ਕੋਰੋਨਾ ਦੀ ਦੂਜੀ ਲਹਿਰ ਦੌਰਾਨ 269 ਡਾਕਟਰਾਂ ਦੀ ਹੋਈ ਮੌਤ

    0
    121

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਵਿਡ-19 ਦੇ ਮਰੀਜ਼ਾਂ ਨੂੰ ਬਚਾਉਣ ਦੀ ਮੁਹਿੰਮ ਵਿਚ ਜੁਟੇ ਡਾਕਟਰ ਵੀ ਇਸ ਮਾਰੂ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਅੱਜ ਦੱਸਿਆ ਕਿ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਦੇਸ਼ ਭਰ ਵਿਚ 269 ਡਾਕਟਰਾਂ ਦੀ ਮੌਤ ਹੋ ਗਈ ਹੈ।

    ਇਸ ਸੂਚੀ ਵਿਚ ਆਈਐਮਏ ਦੇ ਸਾਬਕਾ ਪ੍ਰਧਾਨ ਡਾ. ਕੇ ਕੇ ਅਗਰਵਾਲ ਵੀ ਸ਼ਾਮਲ ਹੈ। ਬਿਹਾਰ ਵਿਚ ਸਭ ਤੋਂ ਵੱਧ 78 ਡਾਕਟਰਾਂ ਦੀ ਮੌਤ ਹੋਈ ਹੈ ਜਦਕਿ ਉਤਰ ਪ੍ਰਦੇਸ਼ ਵਿਚ 37, ਦਿੱਲੀ ਵਿੱਚ 29 ਤੇ ਆਂਧਰਾ ਪ੍ਰਦੇਸ਼ ਵਿਚ 22 ਡਾਕਟਰਾਂ ਦੀ ਮੌਤ ਹੋਈ ਹੈ।ਆਈਐਮਏ ਅਨੁਸਾਰ ਕਰੋਨਾ ਦੀ ਪਹਿਲੀ ਲਹਿਰ ਦੌਰਾਨ 748 ਡਾਕਟਰਾਂ ਦੀ ਮੌਤ ਹੋਈ ਸੀ ਜਦਕਿ ਦੂਜੀ ਲਹਿਰ ਦੇ ਘੱਟ ਸਮੇਂ ਦੌਰਾਨ ਹੀ 269 ਡਾਕਟਰ ਜਾਨ ਗੁਆ ਬੈਠੇ। ਆਈਐਮਏ ਦੇ ਪ੍ਰਧਾਨ ਡਾ. ਜੇ ਏ ਜਯਾ ਲਾਲ ਨੇ ਦੱਸਿਆ ਕਿ ਕਰੋਨਾ ਦੀ ਦੂਜੀ ਲਹਿਰ ਜ਼ਿਆਦਾ ਘਾਤਕ ਹੈ ਜਿਸ ਨੇ ਫਰੰਟ ਲਾਈਨ ’ਤੇ ਕੰਮ ਕਰ ਰਹੇ ਸਿਹਤ ਕਰਮੀਆਂ ਤੇ ਡਾਕਟਰਾਂ ਨੂੰ ਮੌਤ ਦੇ ਮੂੰਹ ਪਾ ਦਿੱਤਾ।