ਕੋਟਕਪੂਰਾ ਫਾਇਰਿੰਗ ਕੇਸ : ਵੱਡੇ ਬਾਦਲ ਐਸ.ਆਈ.ਟੀ ਅੱਗੇ ਪੇਸ਼ ਨਹੀਂ ਹੋਣਗੇ

    0
    144

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਟਕਪੂਰਾ ਫਾਇਰਿੰਗ ਕੇਸ ‘ਚ ਬਣੀ ਨਵੀਂ ਐਸ.ਆਈ.ਟੀ ਵੱਲੋਂ ਵੱਡੇ ਬਾਦਲ ਨੂੰ ਭੇਜੇ ਸੰਮਨਾਂ ਬਾਰੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਲਿਖਤੀ ਜੁਆਬ ਭੇਜਿਆ ਜਾ ਰਿਹਾ ਹੈ। ਜਿਸ ‘ਚ ਉਹ 16 ਜੂਨ ਨੂੰ ਐਸ.ਆਈ.ਟੀ ਸਾਹਮਣੇ ਪੇਸ਼ ਨਾ ਹੋਣ ਬਾਰੇ ਲਿਖ ਰਹੇ ਨੇ।

    ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਸਿਹਤ ਸਮੱਸਿਆਵਾਂ ਕਾਰਨ 16 ਜੂਨ ਨੂੰ ਐਸ.ਆਈ.ਟੀ ਅੱਗੇ ਪੇਸ਼ ਨਹੀਂ ਹੋਣਗੇ। ਕਿਉਂਕਿ ਉਨ੍ਹਾਂ ਦੀ ਏਮਜ਼ ਬਠਿੰਡਾ ‘ਚ ਵੀ ਸਿਹਤ ਜਾਂਚ ਹੋਈ ਹੈ ਤੇ ਮੈਡੀਕਲ ਅਡਵਾਈਸ ‘ਤੇ ਉਹ ਐਮ.ਐਲ.ਏ ਫਲੈਟ ‘ਚ ਅਰਾਮ ਕਰ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਲਿਖਤੀ ਰੂਪ ‘ਚ ਐਸ.ਆਈ.ਟੀ ਨੂੰ 16 ਜੂਨ ਵਾਲੇ ਦਿਨ ਪੇਸ਼ ਨਹੀਂ ਹੋਣ ਬਾਰੇ ਉਨ੍ਹਾਂ ਦੁਆਰਾ ਅੱਜ ਭੇਜ ਦਿੱਤਾ ਜਾਏਗਾ ਅਤੇ ਜਿਵੇਂ ਹੀ ਉਨ੍ਹਾਂ ਦੀ ਸਿਹਤ ਠੀਕ ਹੁੰਦੀ ਹੈ ਉਸੇ ਦਿਨ ਹੀ ਉਹ ਐਸ.ਆਈ.ਟੀ ਦੀ ਜਾਂਚ ‘ਚ ਆਪਣਾ ਪੂਰਾ ਸਹਿਯੋਗ ਦੇਣਗੇ।

    LEAVE A REPLY

    Please enter your comment!
    Please enter your name here