ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)
ਪੰਜਾਬ ਸਿਵਲ ਸਕੱਤਰੇਤ ਵਿੱਚੋਂ ਕੁੱਝ ਸਮਾਂ ਪਹਿਲਾਂ ਸਰਕਾਰੀ ਸੇਵਾ ਤੋਂ ਰਿਟਾਇਰ ਹੋਏ ਸ. ਜਗਰੂਪ ਸਿੰਘ, ਵਿਸ਼ੇਸ਼ ਸਕੱਤਰ/ਮੰਤਰੀ ਦੀ ਅੱਜ ਕਰੋਨਾ ਨਾਲ ਮੌਤ ਹੋ ਗਈ। ਉਹ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟੀਜ਼ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਸੈਕਟਰ 25 ਦੇ ਕ੍ਰੀਮੇਸ਼ਨ ਗ੍ਰਾਊਂਡ ‘ਚ ਦੁਪਹਿਰ 3.15 ‘ਤੇ ਕੀਤਾ ਜਾਏਗਾ।
ਜਗਰੂਪ ਸਿੰਘ ਪਿਛਲੀ ਵਜਾਰਤ ਵਿੱਚ ਬਿਕਰਮ ਸਿੰਘ ਮਜੀਠੀਆ ਨਾਲ ਤੈਨਾਤ ਸਨ ਅਤੇ ਸਾਲ 2017 ਵਿੱਚ ਰਿਟਾਇਰ ਹੋਏ ਸਨ। ਬਹੁਤ ਵਧੀਆ ਸੁਭਾਅ ਵਾਲੇ ਮਿਲਣਸਾਰ ਇਨਸਾਨ ਦੇ ਰੂਪ ਵਿੱਚ ਜਾਣੇ ਜਾਂਦੇ ਜਗਰੂਪ ਸਿੰਘ ਆਪਣੇ ਪਿਛੇ ਪਤਨੀ ਅਤੇ ਦੋ ਬੱਚੇ ਛੱਡ ਗਏ।
ਉਹਨਾਂ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਸਕੱਤਰੇਤ ਦੇ ਕਰਮਚਾਰੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਵੱਲੋਂ ਰਾਜੇਸ਼ ਰਾਣੀ ਪ੍ਰਧਾਨ, ਸ਼ੁਦੇਸ਼ ਕੁਮਾਰੀ ਉਪ ਪ੍ਰਧਾਨ, ਮਲਕੀਤ ਸਿੰਘ ਔਜਲਾ, ਜਨਰਲ ਸਕੱਤਰ, ਜਸਬੀਰ ਕੌਰ, ਵਿੱਤ ਸਕੱਤਰ, ਗੁਰਚਰਨ ਸਿੰਘ, ਸੰਯੁਕਤ ਸਕੱਤਰ, ਰਣਜੀਤ ਸਿੰਘ ਦਫ਼ਤਰ ਸਕੱਤਰ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਤੋਂ ਇਲਾਵਾ ਸਕੱਤਰੇਤ ਵਿੱਚ ਸ੍ਰ ਗੁਲਜਾਰ ਸਿੰਘ, ਕਰਤਾਰ ਸਿੰਘ ਛੀਨਾ, ਬਲਕਾਰ ਸਿੰਘ ਚਾਹਲ, ਮਲਕੀਤ ਸਿੰਘ ਰੰਗੀ, ਸੁਰਜੀਤ ਸੁੰਮਨ, ਹਰਬੰਸ ਕਲੇਰ, ਜਰਨੈਲ ਹੁਸ਼ਿਆਰਪੁਰੀ, ਚਿਰੰਜੀ ਲਾਲ, ਭੁਪਿੰਦਰ ਸਿੰਘ ਸੰਧੂ, ਜਗਜੀਵਨ ਸਿੰਘ ਅਤੇ ਹੋਰ ਬਹੁਤ ਸਾਰੇ ਮੁਲਾਜਮ ਸਾਥੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।