ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)
ਹੁਣ ਪੰਜਾਬ ‘ਚ ਕਾਰਾਂ, ਮੋਟਰਸਾਈਕਲ ਅਤੇ ਕੋਈ ਹੋਰ ਚਾਰ-ਪਹੀਆ ਵਾਹਨ ਲੈਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਨਵੇਂ ਵਾਹਨਾਂ ਉਪਰ ਟੈਕਸ ਵਧਾਇਆ ਗਿਆ ਹੈ। ਪੰਜਾਬ ਸਰਕਾਰ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਲੋਕਾਂ ਉਪਰ ਬੋਝ ਪਾਇਆ ਹੈ।
ਜਾਣਕਾਰੀ ਅਨੁਸਾਰ ਹੁਣ ਇਕ ਲੱਖ ਦੀ ਕੀਮਤ ਦਾ ਮੋਟਰਸਾਈਕਲ ਖ਼ਰੀਦਣ ‘ਤੇ 7 ਫ਼ੀਸਦ ਟੈਕਸ ਲੱਗੇਗਾ। ਇਕ ਲੱਖ ਤੋਂ ਵੱਧ ਦੀ ਕੀਮਤ ਵਾਲਾ ਮੋਟਰਸਾਈਕਲ ਖ਼ਰੀਦਣ ‘ਤੇ 9 ਫ਼ੀਸਦ ਟੈਕਸ ਲੱਗੇਗਾ। 15 ਲੱਖ ਰੁਪਏ ਤੱਕ ਦੀ ਕੀਮਤ ਦਾ ਚਾਰ ਪਹੀਆ ਵਾਹਨ ਖ਼ਰੀਦਣ ‘ਤੇ 9 ਫ਼ੀਸਦ ਟੈਕਸ ਲੱਗੇਗਾ।
ਟਰਾਂਸਪੋਰਟ ਵਿਭਾਗ ਨੇ ਟੈਕਸ ਵਧਾਉਣ ਬਾਰੇ ਨੋਟੀਫਿਕੇਸ਼ਨਜਾਰੀ ਕੀਤੀ ਹੈ। ਜਿਸ ਨਾਲ ਹੁਣ ਪੰਜਾਬ ‘ਚ ਕਾਰਾਂ, ਮੋਟਰਸਾਈਕਲ ਅਤੇ ਹੋਰ ਵਾਹਨਾਂ ਨੂੰ ਖ਼ਰੀਦਣਾ ਹੋਰ ਮਹਿੰਗਾ ਹੋਵੇਗਾ। ਇਸ ਦੇ ਨਾਲ ਹੀ 15 ਲੱਖ ਤੋਂ ਵੱਧ ਕੀਮਤ ਦਾ ਚਾਰ ਪਹੀਆ ਵਾਹਨ ਖ਼ਰੀਦਣ ‘ਤੇ 11 ਫ਼ੀਸਦ ਟੈਕਸ ਲੱਗੇਗਾ।
ਦੱਸ ਦੇਈਏ ਕਿ ਨਵੇਂ ਫ਼ੈਸਲੇ ਨਾਲ ਇਨ੍ਹਾਂ ਵਾਹਨਾਂ ਦੀ ਹੁਣ ਖ਼ਰੀਦ ਮੌਕੇ ਇਕ ਫ਼ੀਸਦ ਵੱਧ ਭਰਨਾ ਟੈਕਸ ਪਵੇਗਾ। ਟਰਾਂਸਪੋਰਟ ਵਿਭਾਗ ਨੇ ਟੈਕਸ ਵਧਾਉਣ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਨਵੇਂ ਫ਼ੈਸਲੇ ਨਾਲ ਇਨ੍ਹਾਂ ਵਾਹਨਾਂ ਦੀ ਹੁਣ ਖ਼ਰੀਦ ਮੌਕੇ ਇਕ ਫ਼ੀਸਦ ਵੱਧ ਟੈਕਸਭਰਨਾ ਪਵੇਗਾ।