ਫ਼ਰੀਦਕੋਟ ਦੇ ਅਧਿਆਪਕ ਸਣੇ ਦੇਸ਼ ਦੇ 47 ਅਧਿਆਪਕਾਂ ਦੀ ਨੈਸ਼ਨਲ ਐਵਾਰਡ ਲਈ ਚੋਣ

    0
    126

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲਾ ਵੱਲੋਂ ਸਾਲ 2020 ਦੇ ਕੌਮੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੀ ਚੋਣ ਸੂਚੀ ਜਾਰੀ ਕਰ ਦਿੱਤੀ ਗਈ ਹੈ। ਦੇਸ਼ ਭਰ ਦੇ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚੋਂ ਕੁੱਲ 47 ਅਧਿਆਪਕ ਚੁਣੇ ਗਏ ਹਨ ਜਿਨ੍ਹਾਂ ਪੰਜਾਬ ਦੇ ਜ਼ਿਲ੍ਹੇ ਫ਼ਰੀਦਕੋਟ ਦਾ ਵੀ ਇੱਕ ਅਧਿਆਪਕ ਸ਼ਾਮਲ ਹੈ।

    ਪੰਜਾਬ ਦੇ ਜਿਸ ਅਧਿਆਪਕ ਦੀ ਇਸ ਐਵਾਰਡ ਦੇ ਲਈ ਚੋਣ ਕੀਤੀ ਗਈ ਹੈ ਉਨ੍ਹਾਂ ਦਾ ਨਾਮ ਰਜਿੰਦਰ ਕੁਮਾਰ ਹੈ ਅਤੇ ਉਹ ਫਰੀਦਕੋਟ ਜ਼ਿਲ੍ਹੇ ਵਾੜਾਭਾਈਕਾ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੇ ਹਨ। ਉਹ 2008 ਤੋਂ ਇੱਕ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ। ਉਸਦੀ ਪਤਨੀ ਹਰਿੰਦਰ ਕੌਰ ਵੀ ਇੱਕ ਅਧਿਆਪਕਾ ਹੈ। ਦੋਵੇਂ ਜਣੇ ਅਪਲਾਈਡ ਫਿਜਿਕਸ ਵਿੱਚ ਪੋਸਟ-ਗ੍ਰੈਜੂਏਟ ਹਨ।

    LEAVE A REPLY

    Please enter your comment!
    Please enter your name here