ਦਰਦਨਾਕ ਸੜਕ ਹਾਦਸਾ, ਬੇਕਾਬੂ ਹੋ ਕੇ ਨਹਿਰ ‘ਚ ਡਿੱਗੀ ਕਾਰ, ਪੂਰੇ ਪਰਿਵਾਰ ਦੀ ਮੌਤ

    0
    113

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਸੋਨੀਪਤ : ਇੱਥੇ ਕਾਰ ਤੇ ਯਮੁਨਾ ਲਿੰਕ ਨਹਿਰ ‘ਚ ਡਿੱਗਣ ਨਾਲ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ‘ਚ ਕਾਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਬੇਟਿਆਂ ਦੀ ਮੌਤ ਹੋ ਗਈ ਤੇ ਭਾਣਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਸੋਨੀਪਤ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

    56 ਸਾਲਾ ਸਾਧੂਰਾਮ ਟਰਾਂਸਪੋਰਟਰ ਆਪਣੇ ਪਰਿਵਾਰ ਨਾਲ ਆਈ-10 ਕਾਰ ‘ਚ ਦਿੱਲੀ ਦੇ ਮਹਿਰੌਲੀ ਤੋਂ ਆਪਣੇ ਪਿੰਡ ਬਿਦਰੌਲੀ ਜਾ ਰਿਹਾ ਸੀ। ਇਹ ਘਟਨਾ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਕੁੰਢਲੀ ਖੇਤਰ ਦੀ ਹੈ। ਇਸ ਘਟਨਾ ‘ਚ ਟਰਾਂਸਪੋਰਟਰ ਦੀ 46 ਸਾਲਾਂ ਪਤਨੀ ਸੀਮਾ, 17 ਸਾਲਾਂ ਬੇਟਾ ਮੌਂਟੀ ਤੇ 15 ਸਾਲਾਂ ਬੇਟਾ ਧਰੁਵ ਮਾਰੇ ਗਏ।

    ਦਰਅਸਲ ਕਾਰ ਦੇ ਸਾਹਮਣੇ ਅਚਾਨਕ ਟਰੱਕ ਆ ਗਿਆ ਜਿਸ ਨਾਲ ਟੱਕਰ ਤੋਂ ਬਚਣ ਦੇ ਯਤਨਾਂ ‘ਚ ਉਨ੍ਹਾਂ ਕਾਰ ਨੂੰ ਮੋੜਿਆ ਤਾਂ ਕਾਰ ਬੇਕਾਬੂ ਹੋਕੇ ਯਮੁਨਾ ਲਿੰਕ ਨਹਿਰ ‘ਚ ਡਿੱਗ ਗਈ। ਹਾਦਸੇ ਦੌਰਾਨ ਕਿਸੇ ਤਰ੍ਹਾਂ ਕਾਰ ਦੀ ਖਿੜਕੀ ਜਾਂ ਸ਼ੀਸ਼ੇ ‘ਚੋਂ ਬਾਹਰ ਨਿਕਲਣ ਕਾਰਨ ਸੁਮਿਤ ਦੀ ਜਾਨ ਬਚ ਗਈ ਪਰ ਬਾਕੀ ਲੋਕ ਕਾਰ ‘ਚ ਫਸ ਕੇ ਨਹਿਰ ‘ਚ ਡੁੱਬਣ ਕਾਰਨ ਮਾਰੇ ਗਏ।

    LEAVE A REPLY

    Please enter your comment!
    Please enter your name here