76 ਮਰੀਜ਼ ਆਉਣ ਨਾਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੋਈ 4388, ਕੁੱਲ ਮੌਤਾਂ ਹੋਈਆਂ 146

    0
    162

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 2067 ਨਵੇਂ ਸੈਂਪਲ ਲੈਣ ਨਾਲ ਅਤੇ 2107 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਅਤੇ ਪਾਜ਼ਿਟਿਵ ਮਰੀਜ਼ਾਂ ਦੇ 76 ਨਵੇਂ ਕੇਸ ਆਉਣ ਨਾਲ ਕੁੱਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 4388 ਹੋ ਗਈ ਹੈ। ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 101197 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 95672 ਸੈਂਪਲ ਨੈਗੇਟਿਵ, ਜਦਕਿ 1553 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 127 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 146 ਹੈ। ਐਕਟਿਵ ਕੇਸਾਂ ਦੀ ਗਿਣਤੀ 628 ਹੈ। ਠੀਕ ਹੋ ਕੇ ਘਰ ਗਏ ਮਰੀਜ਼ਾਂ ਦੀ ਗਿਣਤੀ 3614।

    ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 76 ਪਾਜ਼ਿਟਿਵ ਕੇਸ ਨਵੇਂ ਹਨ। ਹੁਸ਼ਿਆਰਪੁਰ ਸ਼ਹਿਰ 29 ਕੇਸ ਸੰਬੰਧਿਤ ਹਨ ਜਦਕਿ 47 ਕੇਸ ਦੂਜੀਆ ਸਿਹਤ ਸੰਸਥਾਵਾਂ ਦੇ ਨਾਲ ਸੰਬੰਧਿਤ ਹਨ। ਜ਼ਿਲ੍ਹੇ ਵਿੱਚ ਛੇ ਮੌਤਾਂ (1) 72 ਸਾਲਾ ਔਰਤ ਵਾਸੀ ਮੁਗੋਵਾਲ ਮੌਤ ਸ਼ਹੀਦ ਭਗਤ ਸਿੰਘ ਨਗਰ, (2) 73 ਸਾਲਾਂ ਵਿਅਕਤੀ ਵਾਸੀ ਟਗੋਰ ਨਗਰ ਹੁਸ਼ਿਆਰਪੁਰ ਡੀਐੱਮਸੀ ਲੁਧਿਆਣਾ (3) 71 ਸਾਲਾਂ ਵਿਅਕਤੀ ਵਾਸੀ ਚੱਕ ਬਾਮੂ ਮੌਤ ਨਿੱਜੀ ਹਸਪਤਾਲ ਜਲੰਧਰ (4) 80 ਸਾਲਾਂ ਵਿਅਕਤੀ ਵਾਸੀ ਜਲਾਲਪੁਰ ਟਾਂਡਾ ਮੌਤ ਮਾਨ ਮੈਡੀ ਸਿਟੀ ਜਲੰਧਰ (5) 55 ਸਾਲਾਂ ਵਿਅਕਤੀ ਵਾਸੀ ਨਿਊ ਸਬਜ਼ੀ ਮੰਡੀ ਹੁਸ਼ਿਆਰਪੁਰ ਮੌਤ ਪੀਜੀਆਈ ਚੰਡੀਗੜ੍ਹ (6) 66 ਸਾਲਾਂ ਵਿਅਕਤੀ ਵਾਸੀ ਬੈਸ ਅਵਾਨ ਟਾਂਡਾ ਮੌਤ ਐੱਮ ਐੱਚ ਜਲੰਧਰ। ਇਹ 6 ਮਰੀਜ਼ ਕੋਰੋਨਾ ਪਾਜ਼ੀਟਿਵ ਸਨ।

    ਜ਼ਿਲ੍ਹੇ ‘ਚ ਸਿਵਲ ਸਰਜਨ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

    LEAVE A REPLY

    Please enter your comment!
    Please enter your name here