6 ਦਿਨ ਤੋਂ ਲਾਪਤਾ ਰਿਟਾਇਰਡ ਫੌਜੀ ਦੀ ਲਾਸ਼ ਨਹਿਰ ‘ਚੋਂ ਮਿਲੀ, ਕਤਲ ਦਾ ਖਦਸ਼ਾ

    0
    134

    ਬਠਿੰਡਾ, ਜਨਗਾਥਾ ਟਾਇਮਜ਼: (ਰਵਿੰਦਰ)

    ਬਠਿੰਡਾ ਰਹਿੰਦੇ ਕਈ ਦਿਨਾਂ ਤੋਂ ਲਾਪਤਾ ਰਿਟਾ ਫੌਜੀ ਦੀ ਲਾਂਸ ਅੱਜ ਸਬ ਡਵੀਜਨ ਮੋੜ ਮੰਡੀ ਦੇ ਪਿੰਡ ਜੋਧਪੁਰਪਾਖਰ ਦੀ ਨਹਿਰ ਵਿੱਚੋ ਮਿਲੀ ਹੈ। ਮ੍ਰਿਤਕ ਫੌਜੀ ਦੇ ਪਰਿਵਾਰ ਵਾਲਿਆਂ ਨੇ ਕੁੱਝ ਲੋਕਾਂ ਦੇ ਉਹਨਾਂ ਨੂੰ ਮਾਰਨ ਦਾ ਸ਼ਕ਼ ਜ਼ਾਹਿਰ ਕਰਦੇ ਹੋਏ ਪੁਲਸ ਨੇ ਵੀ ਸਹੀ ਕਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਮੋੜ ਮੰਡੀ ਪੁਲਿਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਰ ਰਹੀ ਹੈ। ਰਿਟਾਇਰਡ ਫੌਜੀ ਲਖਵੀਰ ਸਿੰਘ 3 ਨਵੰਬਰ ਤੋਂ ਆਪਣੇ ਪਿੰਡ ਜੋਧਪੁਰਪਾਖਰ ਕੁੱਝ ਲੋਕਾਂ ਨੂੰ ਪਿਛਲੇ ਝਗੜੇ ਸੰਬੰਧੀ ਮਿਲਣ ਆਏ ਸਨ ਪਰ ਉਸ ਤੋਂ ਬਾਅਦ ਘਰ ਵਾਪਸ ਨਹੀ ਸਨ ਗਏ, ਜਿਸ ਤੋਂ ਬਾਅਦ ਮ੍ਰਿਤਕ ਲਖਵੀਰ ਸਿੰਘ ਦੇ ਪੁੱਤਰ ਨੇ ਮੋੜ ਪੁਲਸ ਕੋਲ ਆਪਣੇ ਪਿਤਾ ਦੀ ਲਾਪਤਾ ਦੀ ਰਿਪੋਰਟ ਵੀ ਦਰਜ ਕਰਵਾਈ ਸੀ, ਪਰ ਬੀਤੇ ਦਿਨ ਸਵੇਰੇ ਪਿੰਡ ਜੋਧਪੁਰਪਾਖਰ ਦੀ ਨਹਿਰ ਵਿੱਚੋ ਲਖਵੀਰ ਸਿੰਘ ਦੀ ਲਾਸ਼ ਮਿਲੀ।

    ਮ੍ਰਿਤਕ ਦੇਹ ਨੂੰ ਤਲਵੰਡੀ ਸਾਬੋ ਵਿਖੇ ਪੋਸਟਮਾਰਟਮ ਲਈ ਲਿਆਦਾ ਗਿਆ ਪਰ ਪਰਿਵਾਰ ਵਲੋਂ ਡਾਕਟਰਾਂ ਦੇ ਬੋਰਡ ਤੋ ਪੋਸਟਰਮਾਰਟਮ ਕਰਵਾਉਣ ਦੀ ਮੰਗ ਤੇ ਲਾਂਸ ਨੂੰ ਬਠਿੰਡਾ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ, ਹੁਣ ਪਰਿਵਾਰਿਕ ਮੈਂਬਰਾਂ ਨੇ ਜਿਥੇ ਪਿੰਡ ਦੇ ਕੁੱਝ ਲੋਕਾਂ ਨੇ ਉਹਨਾਂ ਨੂੰ ਮਾਰਨ ਦਾ ਸ਼ਕ਼ ਜ਼ਾਹਿਰ ਕੀਤਾ ਹੈ ਉਥੇ ਹੀ ਪੁਲਸ ਦੀ ਕਾਰਗੁਜਾਰੀ ਤੇ ਵੀ ਸਵਾਲੀਆਂ ਨਿਸ਼ਾਨ ਖੜੇ ਕਰਦੇ ਹੋਏ ਸਹੀ ਕਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।

    ਉਧਰ ਦੂਜੇ ਪਾਸੇ ਥਾਣਾ ਮੋੜ ਦੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਸੱਚ ਸਾਹਮਣੇ ਆਵੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here