532 ਕਿਲੋ ਹੈਰੋਇਨ ਮਾਮਲੇ ‘ਚ ਦੋਸ਼ੀ ਚੀਤਾ ਤੋਂ ਦਿਹਾਤੀ ਪੁਲਿਸ ਨੇ ਸ਼ੁਰੂ ਕੀਤੀ ਪੜਤਾਲ :

    0
    134

    ਅੰਮ੍ਰਿਤਸਰ, ਜਨਗਾਥਾ ਟਾਇਮਜ਼ : (ਸਿਮਰਨ)

    ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 532 ਕਿਲੋ ਹੈਰੋਇਨ ਮਾਮਲੇ ‘ਚ ਰਣਜੀਤ ਸਿੰਘ ਚੀਤਾ ਤੇ ਉਸ ਦੇ ਬਾਕੀ ਤਿੰਨ ਸਾਥੀਆਂ ਕੋਲੋਂ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਚੀਤਾ ਦੇ ਤਿੰਨ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਉਨ੍ਹਾਂ ਨੂੰ ਰਿਮਾਂਡ ‘ਤੇ ਲੈ ਲਿਆ ਹੈ। ਅੰਮ੍ਰਿਤਸਰ ‘ਚ ਅਦਾਲਤ ਨੇ ਪੰਜ ਦਿਨ ਦਾ ਪੁਲਿਸ ਰਿਮਾਂਡ ਦਿਹਾਤੀ ਪੁਲਿਸ ਨੂੰ ਦਿੱਤਾ ਹੈ।

    ਚੀਤਾ ਤੋਂ ਇਲਾਵਾ ਗਗਨਦੀਪ, ਵਿਕਰਮ ਤੇ ਮਨਿੰਦਰ ਨੂੰ ਦਿਹਾਤੀ ਪੁਲਸ ਨੇ ਰਿਮਾਂਡ ‘ਤੇ ਲਿਆ ਹੈ। ਇਸ ਦੀ ਪੁਸ਼ਟੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸਐੱਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਕੀਤੀ ਹੈ। ਚੀਤਾ ਤੇ ਉਸ ਦੇ ਇੱਕ ਸਾਥੀ ਨੂੰ ਅੰਮ੍ਰਿਤਸਰ ਸਿਟੀ ਪੁਲਿਸ ਨੇ ਹਰਿਆਣਾ ਦੇ ਸਿਰਸਾ ਤੋਂ ਟੈਰਰ ਫੰਡਿਗ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ ਤੇ ਅੰਮ੍ਰਿਤਸਰ ਸਿਟੀ ਨੂੰ ਪੰਜ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ। ਜਿਸ ਦੇ ਖ਼ਤਮ ਹੋਣ ਤੋਂ ਤੁਰੰਤ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਚੀਤਾ ਦੇ ਬਾਕੀ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ।

    ਜਾਣਕਾਰੀ ਅਨੁਸਾਰ ਐੱਨਆਈਏ ਵੀ ਚੀਤਾ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕਰਨਾ ਚਾਹੁੰਦੀ ਸੀ। ਪਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਚੀਤਾ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਕਰ ਉਨ੍ਹਾਂ ਨੂੰ ਵੀ ਪੁਲਿਸ ਰਿਮਾਂਡ ਤੇ ਲੈ ਲਿਆ। ਹੁਣ ਐੱਨਆਈਏ ਚੀਤਾ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਦੀ ਉਡੀਕ ‘ਚ ਹੈ। ਚੀਤਾ ਦੇ ਖ਼ਿਲਾਫ਼ 532 ਕਿਲੋ ਹੈਰੋਇਨ ਮਾਮਲੇ ਤੋਂ ਇਲਾਵਾ ਸਮਗਲਿੰਗ (ਨਸ਼ੀਲੇ ਪਦਾਰਥ ਤੇ ਹਥਿਆਰਾਂ) ਦਾ ਵੱਖਰਾ ਮਾਮਲਾ ਵੀ ਦਰਜ ਹੈ।

    ਜਿਕਰਯੋਗ ਹੈ ਕਿ ਅਟਾਰੀ ਸਰਹੱਦ ਤੇ ਕਸਟਮ ਅਧਿਕਾਰੀਆਂ ਨੂੰ ਨਮਕ ਦੇ ਟਰੱਕ ‘ਚੋਂ 532 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਤੇ ਮੁੱਖ ਮੁਲਜ਼ਮ ਵਜੋਂ ਰਣਜੀਤ ਚੀਤਾ ਦਾ ਨਾਮ ਸਾਹਮਣੇ ਆਇਆ ਸੀ, ਜੋ ਇੱਕ ਸਾਲ ਤੋਂ ਫ਼ਰਾਰ ਚੱਲ ਰਿਹਾ ਸੀ।

    LEAVE A REPLY

    Please enter your comment!
    Please enter your name here