4 ਜੁਲਾਈ ਤੋਂ ਦਿੱਲੀ ਸਮੇਤ ਉੱਤਰ ਭਾਰਤ ਵਿੱਚ ਮੌਸਮ ਬਦਲ ਸਕਦਾ, ਮਿਲੇਗੀ ਗਰਮੀ ਤੋਂ ਰਾਹਤ :

    0
    124

    ਨਵੀਂ ਦਿੱਲੀ, ਜਨਗਾਥਾ ਟਾਇਮਜ਼ (ਰਵਿੰਦਰ)

    ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਮੌਸਮ ਦੇ ਮਿਜਾਜ਼ ਵਿੱਚ ਤਬਦੀਲੀ ਆ ਸਕਦੀ ਹੈ। ਪਰ ਇਸ ਨੇਲ ਗਰਮੀ ਅਤੇ ਤਪਸ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 4-5 ਜੁਲਾਈ ਤੋਂ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ‘ਚ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਮੌਸਮ ਵਿਚ ਤਬਦੀਲੀ ਆ ਸਕਦੀ ਹੈ।

    ਹਰਿਆਣੇ ਵਿੱਚ ਪੰਜਾਬ ਦਾ ਹਾਲ :

    ਉੱਤਰ ਭਾਰਤ ਵਿਚ 25-26 ਜੂਨ ਤੋਂ ਬਾਅਦ ਸੋਕਾ ਪਿਆ ਹੈ, ਜਿਸ ਕਾਰਨ ਰਾਜਸਥਾਨ ਦੇ ਸ਼੍ਰੀਗੰਗਾਨਗਰ ਅਤੇ ਬੀਕਾਨੇਰ ਖੇਤਰਾਂ ਵਿਚ ਤਾਪਮਾਨ 43-45 ਡਿਗਰੀ ਤਕ ਚਲਾ ਗਿਆ ਹੈ। ਦੂਜੇ ਪਾਸੇ, ਪੰਜਾਬ ਅਤੇ ਹਰਿਆਣਾ ਵਿੱਚ ਵੀ ਮੌਸਮ ਖੁਸ਼ਕ ਹੈ, ਪਰ 4 ਜੁਲਾਈ ਤੋਂ ਬਾਰਸ਼ ਹੋਣ ਦੀ ਸੰਭਾਵਨਾ ਹੈ।

    ਬਾਰਸ਼ ਨਾਲ ਤਾਪਮਾਨ ਦੋ ਤੋਂ ਚਾਰ ਡਿਗਰੀ ਘੱਟ ਜਾਵੇਗਾ :

    ਨਿੱਜੀ ਮੌਸਮ ਅਨੁਮਾਨਕਾਰ ਸਕਾਈਮੇਟ ਦੀ ਰਿਪੋਰਟ ਮੁਤਾਬਕ, ਹਰਿਆਣਾ ਵਿੱਚ 4 ਜੁਲਾਈ ਤੋਂ ਮੌਸਮ ਬਦਲ ਜਾਵੇਗਾ ਅਤੇ ਮੀਂਹ ਦੀ ਸ਼ੁਰੂਆਤ ਅਗਲੇ ਚਾਰ-ਪੰਜ ਦਿਨਾਂ ਤੱਕ ਜਾਰੀ ਰਹੇਗੀ। ਜਿਸ ਨਾਲ ਤਾਪਮਾਨ ਦੋ ਤੋਂ ਚਾਰ ਡਿਗਰੀ ਤੱਕ ਘੱਟ ਸਕਦਾ ਹੈ। ਇਸੇ ਤਰ੍ਹਾਂ ਪੰਜਾਬ ਵਿਚ 4 ਜੁਲਾਈ ਤੋਂ ਬਾਰਸ਼ ਹੋਣ ਦੀ ਸੰਭਾਵਨਾ ਹੈ।

    LEAVE A REPLY

    Please enter your comment!
    Please enter your name here