349 ਸੈਂਪਲਾਂ ਦੀ ਰਿਪੋਰਟ ਨੈਗੇਟਿਵ, ਅਤੇ 445 ਸੈਂਪਲ ਹੋਰ ਨਵੇਂ ਲਏ ਗਏ : ਸਿਵਲ ਸਰਜਨ

    0
    137

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਅੱਜ ਲੈਬ ਤੋਂ ਪ੍ਰਾਪਤ 349 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 445 ਸੈਂਪਲ ਨਵੇਂ ਲਏ ਗਏ ਹਨ। ਜ਼ਿਲ੍ਹੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 14,841 ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 14,199 ਸੈਂਪਲ ਨੈਗੇਟਿਵ ਅਤੇ 439 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 189 ਹੋ ਗਈ ਹੈ। 28 ਸੈਂਪਲਾਂ ਇਨਵੈਲਡ ਹਨ, 11 ਕੇਸ ਐਕਟਿਵ ਹਨ ਤੇ 171 ਮਰੀਜ਼ ਠੀਕ ਹੋ ਕਿ ਆਪਣੇ ਘਰ ਨੂੰ ਜਾ ਚੁੱਕੇ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵਲੋਂ ਅੱਜ ਮੀਡੀਆ ਨਾਲ ਸਾਂਝੀ ਕੀਤੀ।

    ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲ ਸਮੇਂ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵਲੋਂ ਜ਼ੁਰਮਾਨਾ ਕੀਤਾ ਜਾਵੇਗਾ ।

    LEAVE A REPLY

    Please enter your comment!
    Please enter your name here