30 ਕਿੱਲੋ ਦੀ ਪੈਕਿੰਗ ‘ਚੋਂ 5-6 ਕਿੱਲੋ ਕਣਕ ਗ਼ਾਇਬ, ਡੀਪੂ ਹੋਲਡਰ ‘ਤੇ ਕਣਕ ਚੋਰੀ ਦਾ ਇਲਜ਼ਾਮ

    0
    130

    ਕਪੂਰਥਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਕਪੂਰਥਲਾ : ਕਪੂਰਥਲਾ ਦੇ ਪਿੰਡ ਦੁਰਗਾਪੁਰ ਤੋਂ ਹੈ ਜਿੱਥੇ ਅੱਜ ਸਸਤੀ ਕਣਕ ਸਕੀਮ ਤਹਿਤ ਕਣਕ ਵੰਡਣ ਡੀਪੂ ਹੋਲਡਰ ਪਹੁੰਚਿਆ ਤੇ ਲੋਕਾਂ ਦੁਬਾਰਾ ਲਾਇਨ ਵਿੱਚ ਲੱਗ ਕਣਕ ਲਈ ਗਈ ਲੇਕਿਨ ਜਦੋਂ ਕੁੱਝ ਲੋਕ ਘਰਾਂ ਵਿੱਚ ਜਾ ਕਣਕ ਤੋਲੀ ਗਈ ਤਾਂ 30 ਕਿੱਲੋ ਦੀ ਪੈਕਿੰਗ ਵਿੱਚੋਂ 5-6 ਕਿੱਲੋ ਕਣਕ ਗ਼ਾਇਬ ਸੀ ਮਤਲਬ 30 ਕਿੱਲੋ ਦੇ ਥੈਲੇ ਵਿੱਚੋਂ 24-25 ਕਿੱਲੋ ਕਣਕ ਨਿਕਲ ਰਹੀ ਸੀ ਜਿਸ ਤੋਂ ਬਾਅਦ ਲੋਕਾਂ ਦੁਬਾਰਾ ਟਰੱਕ ਕੋਲ ਪਹੁੰਚ ਸਾਰੇ 900 ਦੇ ਕਰੀਬ ਥੈਲਿਆਂ ਦਾ ਤੋਲ ਕੀਤਾ ਤਾਂ ਲਗਭਗ ਸਾਰਿਆਂ ਥੈਲਿਆਂ ਵਿੱਚੋਂ ਹੀ ਕਣਕ ਚੋਰੀ ਕੀਤੀ ਗਈ ਸੀ।

    ਪਿੰਡ ਵਾਸੀਆ ਦਾ ਆਰੋਪ ਹੈ ਕਿ ਡੀਪੂ ਹੋਲਡਰ ਦੁਆਰਾ ਨਾਮ ਤਾਂ ਲੇਬਰ ਦਾ ਲਗਾਇਆ ਜਾ ਰਿਹਾ ਲੇਕਿਨ ਇਹ ਕੰਮ ਉਸ ਦਾ ਹੀ ਹੈ। ਪਿੰਡ ਵਾਸੀਆ ਮੁਤਾਬਕ ਵੈਸੇ ਤਾਂ ਪਹਿਲਾ ਵੀ ਹਰ ਵਾਰ ਕਣਕ ਘੱਟ ਦਿੱਤੀ ਜਾਂਦੀ ਸੀ ਲੇਕਿਨ ਇਸ ਵਾਰ ਆਉਂਦੇ ਸਮੇਂ ਕਣਕ ਚੋਰੀ ਕੀਤੀ ਜਾ ਰਹੀ ਸੀ ਤਾ ਪਿੰਡ ਦੇ ਕਿਸੀ ਵਿਅਕਤੀ ਨੇ ਦੇਖ ਲਿਆ ਤੇ ਉਸ ਤੋਂ ਹੀ ਅੱਜ ਉਹ ਫੱਸ ਗਏ ਜਿਸ ਤੋਂ ਬਾਅਦ ਡੀਪੂ ਹੋਲਡਰ ਦੁਆਰਾ ਪਲਾਸਟਿਕ ਲਿਫ਼ਾਫ਼ਿਆਂ ਵਿੱਚ ਲੋਕਾਂ ਨੂੰ ਕਣਕ ਪੂਰੀ ਕਰ ਦੇਣੀ ਪਈ।

    ਪਿੰਡ ਵਾਸੀਆ ਦੁਆਰਾ ਫੜੇ ਜਾਣ ਤੋਂ ਬਾਅਦ ਕਣਕ ਲੈ ਕੇ ਆਏ ਮਜ਼ਦੂਰਾਂ ਮੰਨਿਆਂ ਕਿ ਉਹ ਆਉਂਦੇ ਸਮੇਂ ਚੋਰੀ ਕਰਦੇ ਸਨ ਲੇਕਿਨ ਆਰੋਪਾ ਵਿੱਚ ਫਸੇ ਡੀਪੂ ਹੋਲਡਰ ਦੁਆਰਾ ਸਾਰਾ ਦੋਸ਼ ਆਪਣੇ ਮਜ਼ਦੂਰਾਂ ਤੇ ਲਗਾ ਦਿੱਤਾ ਜਦਕਿ ਲੋਕ ਤਾਂ ਪਹਿਲਾ ਵੀ ਡੀਪੂ ਹੋਲਡਰ ਤੇ ਪਹਿਲਾ ਵੀ ਅਨਾਜ ਘੱਟ ਦੇਣ ਦੇ ਆਰੋਪ ਲਗਾਉਂਦੇ ਨਜ਼ਰ ਆਏ।

    LEAVE A REPLY

    Please enter your comment!
    Please enter your name here