16 ਸਾਲਾ ਜਾਂਬਾਜ਼ ਬੱਚੇ ਨੇ ਡੁੱਬ ਰਹੇ ਵਿਅਕਤੀ ਦੀ ਬਚਾਈ ਜਾਨ !

    0
    123

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਸ਼ਿਮਲਾ : ਜਿਸ ਉਮਰ ਵਿਚ ਬੱਚੇ ਪਾਣੀ ‘ਚ ਜਾਣ ਤੋਂ ਵੀ ਡਰਦੇ ਹਨ ਉਸ ਉਮਰ ਵਿਚ ਰਾਹੁਲ ਰੈਨਾ ਨੇ ਨਾ ਸਿਰਫ਼ ਸਤਲੁਜ ਛਾਲ ਮਾਰੀ ਬਲਕਿ ਡੁੱਬ ਰਹੇ ਇੱਕ ਵਿਅਕਤੀ ਲਈ ਮਸੀਹਾ ਬਣਿਆ। ਰਾਹੁਲ ਨੇ ਇੱਕ ਸ਼ਖ਼ਸ ਨੂੰ ਪਾਣੀ ਡੁੱਬਦਾ ਵੇਖਿਆ ਤਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਉਸ ਨੇ ਪਾਣੀ ਵਿਚ ਛਾਲ ਮਾਰ ਕੇ ਉਸ ਨੂੰ ਬਚਾ ਲਿਆ। ਇਹ ਮਾਮਲਾ ਸ਼ਿਮਲਾ ਦੇ ਤੱਤਾ ਪਾਣੀ ਦਾ ਹੈ। ਜਿੱਥੇ ਸਿਰਫ਼ 16 ਸਾਲਾ ਬੱਚੇ ਨੇ ਬਹਾਦਰੀ ਵਿਖਾਈ ਹੈ। ਘਟਨਾ ਮੰਗਲਵਾਰ ਸ਼ਾਮ ਦੀ ਹੈ।

    ਇੱਕ ਸ਼ਖ਼ਸ ਪਾਣੀ ‘ਚ ਰੁੜ੍ਹਦਾ ਹੋਇਆ ਤੱਤਾ ਪਾਣੀ ਤੱਕ ਆ ਗਿਆ ਸੀ। ਪਾਣੀ ਵਿਚ ਡੁੱਬ ਰਹੇ ਵਿਅਕਤੀ ਨੂੰ ਵੇਖ ਕੇ ਔਰਤਾਂ ਨੇ ਰੌਲਾ ਪਾ ਦਿੱਤਾ ਅਤੇ ਮੌਕੇ ‘ਤੇ ਖੜੇ ਰਾਹੁਲ ਨੇ ਬਿਨ੍ਹਾਂ ਕੁੱਝ ਸੋਚੇ ਇਨਸਾਨੀਅਤ ਨੂੰ ਪਹਿਲ ਦਿੱਤੀ ਤੇ ਸਤਲੁਜ ਵਿਚ ਛਾਲ ਮਾਰ ਦਿੱਤੀ। ਰਾਹੁਲ ਨੇ ਲੰਬੇ ਸੰਘਰਸ਼ ਤੋਂ ਬਾਅਦ ਵਿਅਕਤੀ ਨੂੰ ਪਾਣੀ ਚੋਂ ਬਾਹਰ ਕੱਢਿਆ ਅਤੇ ਉਸ ਦੀ ਜਾਨ ਬਚਾਈ। ਰਾਹੁਲ ਨੇ ਵਿਅਕਤੀ ਦੀ ਛਾਤੀ ਵੀ ਦਬਾਈ ਤੇ ਸਰੀਰ ਵਿਚ ਗਿਆ ਪਾਣੀ ਬਾਹਰ ਆ ਗਿਆ। ਜਿਸ ਤੋਂ ਬਾਅਦ ਉਸ ਨੂੰ ਹੋਸ਼ ਆਇਆ ਤੇ ਲੋਕਾਂ ਨੇ ਇਲਾਜ ਲਈ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਬੱਚੇ ਦੀ ਇਸ ਬਹਾਦਰੀ ਦੀ ਸਥਾਨਕ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

    ਰਾਹੁਲ ਨੇ ਦੱਸਿਆ ਕਿ ਉਸ ਨੇ ਸਕੂਲ ‘ਚ ਛਾਤੀ ਦਬਾ ਕੇ ਸਰੀਰ ਚੋਂ ਪਾਣੀ ਕੱਢਣਾ ਸਿੱਖ ਲਿਆ ਸੀ ਜੋ ਹੁਣ ਕੰਮ ਵੀ ਆਇਆ ਹੈ। ਰਾਹੁਲ ਨੇ ਨਾ ਸਿਰਫ਼ ਸ਼ਖ਼ਸ ਦੀ ਜਾਨ ਬਚਾਈ ਬਲਕਿ ਇੱਕ ਪਰਿਵਾਰ ਦੀ ਦੁਨੀਆ ਵੀ ਉੱਜੜਨ ਤੋਂ ਬੱਚ ਗਈ। ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਵਿਅਕਤੀ ਨੇ ਸਤਲੁਜ ‘ਚ ਜਾਨ ਕੇ ਛਾਲ ਮਾਰੀ ਸੀ ਜਾਂ ਉਹ ਅਚਾਨਕ ਡਿੱਗਿਆ ਸੀ।

    LEAVE A REPLY

    Please enter your comment!
    Please enter your name here