15 ਅਗਸਤ ਨੂੰ ਦੇਸ਼ ਵਾਸੀਆ ਨੂੰ ਖ਼ਾਸ ਤੋਹਫਾ ਦੇਣਗੇ ਪੀਐੱਮ ਮੋਦੀ :

    0
    132

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ 15 ਅਗਸਤ ਨੂੰ ਦੇਸ਼ ਨੂੰ ਕੋਈ ਵੱਡਾ ਤੋਹਫਾ ਦੇ ਸਕਦੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਨੈਸ਼ਨਲ ਡਿਜ਼ੀਟਲ ਹੈਲਥ ਮਿਸ਼ਨ ਦਾ ਐਲਾਨ ਕਰ ਸਕਦੇ ਹਨ। ਇਸ ਸਕੀਮ ਦੇ ਤਹਿਤ ਦੇਸ਼ ਦੇ ਹਰ ਨਾਗਰਿਕ ਦੀ ਪਰਸਨਲ ਆਈਡੀ ਬਣਾਈ ਜਾਵੇਗੀ। ਹਰ ਇਕ ਵਿਅਕਤੀ ਦੇ ਹੈਲਥ ਰਿਕਾਰਡ ਨੂੰ ਡਿਜ਼ੀਟਲ ਕੀਤਾ ਜਾਵੇਗਾ। ਇਸ ਸਕੀਮ ਵਿਚ ਡਾਕਟਰ ਅਤੇ ਮੈਡੀਕਲ ਸਟਾਫ਼ ਨੂੰ ਰਜਿਸਟਰਡ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਦੇ ਚਾਰ ਵਰਗ ਹੋਣਗੇ।

    ਹੈਲਥ ਆਈਡੀ
    ਪਰਸਨਲ ਹੈਲਥ ਰਿਕਾਰਡ

    ਡਿਜ਼ੀਟਲ ਡਾਕਟਰ
    ਹੈਲਥ ਫੈਸਿਲਿਟੀ ਰਜਿਸਟਰੀ

    ਇਸ ਯੋਜਨਾ ਨੂੰ ਅਸੀਂ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਇਸ ਦੀਆ ਗਾਈਡਲਾਈਨਜ਼ ਤਿਆਰ ਹੋ ਰਹੀਆ ਹਨ।ਇਸ ਐਪ ਵਿਚ ਦੇਸ਼ ਦਾ ਹਰ ਕੋਈ ਨਾਗਰਿਕ ਆ ਸਕਦਾ ਹੈ ਪਰ ਕਿਸੇ ਨੂੰ ਧੱਕੇ ਨਾਲ ਨਹੀਂ ਪਾਇਆ ਜਾਵੇਗਾ।ਇਸ ਸਕੀਮ ਦੇ ਤਹਿਤ ਰਿਰਾਕ਼ਡ ਨੂੰ ਮਰੀਜ਼ ਦੀ ਮਰਜ਼ੀ ਤੋਂ ਬਿਨ੍ਹਾਂ ਸ਼ੇਅਰ ਨਹੀਂ ਕੀਤਾ ਜਾ ਸਕਦਾ ਹੈ। ਇਸ ਬਾਰੇ ਐੱਨਡੀਐੱਚਐੱਮ ਦੇ ਅਧਿਕਾਰੀ ਇੰਦੂ ਭੂਸਨ ਨੇ ਕਿਹਾ ਕਿ ਯੋਜਨਾ ਦੇ ਲਾਗੂ ਹੋਣ ਤੋਂ ਸੇਵਾਵਾਂ ਵਿਚ ਪਾਰਦਰਸ਼ਤਾ ਆਵੇਗੀ।ਇਸ ਨਾਲ ਮਰੀਜ ਦੇ ਡਾਟਾ ਨੂੰ ਸੰਭਾਲਿਆ ਜਾਵੇਗਾਇਸ ਸਕੀਮ ਤਹਿਤ ਹੈਲਥ ਸਿਸਟਮ ਦੇ ਅੰਕੜਿਆ ਵਿਚ ਸਪੱਸ਼ਟ ਆਵੇਗੀ।

    ਐੱਨਡੀਐੱਚਐੱਮ ਇਸ ਵਿਚ ਆਈਦੀ ਬਣਾਉਣ ਵਾਲਿਆ ਦਾ ਡਾਟਾ ਇਕ ਡਾਕਟਰ ਤੋਂ ਦੂਜੇ ਡਾਕਟਰ ਤੱਕ ਬੜੀ ਆਸਾਨੀ ਨਾਲ ਸ਼ੇਅਰ ਕੀਤਾ ਜਾ ਸਕੇਗਾ ਪਰ ਇਹ ਮਰੀਜ਼ ਦੀ ਮਰਜ਼ੀ ਤੋਂ ਬਿਨ੍ਹਾਂ ਨਹੀ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ 15 ਅਗਸਤ ਨੂੰ ਹੈਲਥ ਡਿਜ਼ੀਟਲ ਬਾਰੇ ਵੱਡੇ ਐਲਾਨ ਹੋ ਸਕਦੇ ਹਨ।

    LEAVE A REPLY

    Please enter your comment!
    Please enter your name here