14 ਸਾਲ ਤੋਂ ਭਗੌੜਾ ਵਿਅਕਤੀ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ

    0
    138

    ਬਠਿੰਡਾ, (ਰਵਿੰਦਰ) :

    ਜ਼ਿਲ੍ਹੇ ਦੇ ਪੀਓ ਸਟਾਫ ਨੇ ਪਿਛਲੇ 14 ਸਾਲਾਂ ਤੋਂ ਇਕ ਕੇਸ ਵਿਚ ਭਗੌੜਾ ਚੱਲ ਰਹੇ ਕਥਿਤ ਦੋਸ਼ੀ ਬਲਦੇਵ ਸਿੰਘ ਉਰਫ ਕਾਲਾ ਪੁੱਤਰ ਤੇਜਾ ਸਿੰਘ ਵਾਸੀ ਬੰਬੀਹਾ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਬਲਦੇਵ ਸਿੰਘ ਕਾਲਾ ਖ਼ਿਲਾਫ਼ 8 ਸਤੰਬਰ 2004 ਨੂੰ ਚੋਰੀ ਦਾ ਸਾਮਾਨ ਖ਼ਰੀਦਣ ਦੇ ਦੋਸ਼ ਹੇਠ ਥਾਣਾ ਸੰਗਤ ਮੰਡੀ ਵਿਚ ਕੇਸ ਦਰਜ ਕੀਤਾ ਗਿਆ ਸੀ। ਉਕਤ ਵਿਅਕਤੀ ਇਸ ਤੋਂ ਬਾਅਦ ਅਦਾਲਤ ‘ਚ ਪੇਸ਼ ਨਹੀਂ ਹੋਇਆ ਜਿਸ ਕਾਰਨ ਅਦਾਲਤ ਨੇ ਸਾਲ 2006 ਵਿਚ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।ਪੁਲਿਸ ਨੇ ਉਕਤ ਕਥਿਤ ਦੋਸ਼ੀ ਖ਼ਿਲਾਫ਼ ਇਕ ਹੋਰ ਕੇਸ ਦਰਜ ਕਰਨ ਬਾਅਦ ਉਸਦੀ ਭਾਲ ਸ਼ੁਰੂ ਕਰ ਦਿੱਤੀ ਸੀ। ਆਖਿਰਕਾਰ ਪੀਓ ਸਟਾਫ ਨੂੰ ਪਤਾ ਲੱਗਾ ਕਿ ਕਥਿਤ ਦੋਸ਼ੀ ਕਾਲਾ ਬੁਰਾੜੀ ਉੱਤਰੀ ਦਿੱਲੀ ਵਿਚ ਰਹਿ ਰਿਹਾ ਹੈ। ਇਸ ਤੋਂ ਬਾਅਦ ਏਐੱਸਆਈ ਰਘਬੀਰ ਸਿੰਘ ਅਤੇ ਏਐੱਸਆਈ ਅਜੀਤਪਾਲ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਉੱਤਰੀ ਦਿੱਲੀ ਵਿਚ ਛਾਪੇਮਾਰੀ ਕਰਕੇ ਕਥਿਤ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ। ਪੀਓ ਵਿੰਗ ਨੇ ਕਾਲਾ ਨੂੰ ਥਾਣਾ ਸੰਗਤ ਪੁਲਿਸ ਦੇ ਹਵਾਲੇ ਕਰ ਦਿੱਤਾ।

    LEAVE A REPLY

    Please enter your comment!
    Please enter your name here