ਜ਼ਿਲ੍ਹਾ ਸਿਹਤ ਅਫਸਰ ਨੇ ਕਰਿਆਨਾ ਦੁਕਾਨਾਂ , ਫੈਕਟਰੀ ਦੇ ਸੈਪਲ ਲਏ

    0
    158

    ਹੁਸ਼ਿਆਰਪੁਰ ( ਸ਼ਾਨੇ ) ਲੋਕਾਂ ਨੂੰ ਸਾਫ ਸੁਥਰਾਂ ਅਤੇ ਮਿਆਰੀ ਖਾਦ ਪਦਾਰਥ ਮੁਹਈਆ ਕਰਵਾਉਣ ਲਈ ਜ਼ਿਲ੍ਹਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਨਰ ਦੀ ਅਗਵਾਈ ਵਿੱਚ ਟੀਮ ਵੱਲੋ ਪੀਣ ਵਾਲੀਆ ਵਸਤੂਆਂ ਦੇ 7 ਸੈਪਲ ਇਕੱਤਰ ਕਰਕੇ ਆਗਲੇਰੀ ਕਾਰਵਾਈ ਲਈ ਸਟੇਟ ਫੂਡ ਲੈਬੋਰਟਰੀ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਹੁਸ਼ਿਆਰਪੁਰ ਜਿਲੇ ਦੇ ਵੱਖ ਵੱਖ ਕਸਬਿਆਂ ਚ ਕਰਿਆਨਾ ਦੁਕਾਨਾ , ਕਨਫੈਸ਼ਰੀ , ਭੁਜੀਏ ਦੀ ਫੈਕਟਰੀਆਂ ਤੇ ਵੱਖ ਵੱਖ ਖਾਣ ਪੀਣ ਵਾਲੀਆਂ ਚੀਜਾਂ ਦੇ 7 ਸੈਪਲ ਲਏ । ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਕਈ ਕਰਿਆਨਾ ਸਟੋਰ ਤੇ ਮਿਆਦ ਨੰਗਿਆ ਹੋਇਆ 40 ਕਿਲੇ ਲੂਣ ਤੇ 80 ਕਿਲੇ ਸਰੋ ਦੇ ਤੇਲ ਦੀ ਮਣਿਆਦ ਪੁਗੀ ਹੋਣ ਤੇ ਨਸ਼ਟ ਵੀ ਕੀਤਾ ਗਿਆ । ਪੰਜਾਬ ਸਰਕਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹਾਈਆਂ ਕਰਵਾਉਣ ਲਈ ਬਚਨ ਵੱਧ ਹੈ ਜਿਸ ਦੇ ਤਹਿਤ ਸਰਕਾਰ ਦੀਆ ਹਦਾਇਤ ਮੁਤਾਬਿਕ ਸਮੇ ਸਮੇ ਸਿਰ ਫੂਡ ਸੇਫਟੀ ਐਕਟ ਤਹਿਤ ਇਹ ਕਰਵਾਈ ਕੀਤੀ ਜਾਵੇਗੀ । ਇਸ ਮੋਕੇ ਉਹਨਾਂ ਗੁੜ ਬਣਾਉਣ ਵਾਲਿਆ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਗੁੜ ਬਣਾਉਣ ਵਾਲੀ ਥਾਂ ਅਤੇ ਵੇਲਣੇ ਤੇ ਕੰਮ ਕਰਨ ਵਾਲੇ ਦੀ ਸਫਾਈ ਹੋਣੀ ਬਹੁਤ ਜਰੂਰੀ ਹੈ । ਉਨ੍ਹਾਂ ਮਿਲਵਟ ਖੋਰਾ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਨਹੀ ਤੇ ਫੂਡ ਸੇਫਟੀ ਐਕਟ ਤਹਿਤ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਫੂਡ ਸੇਫਟੀ ਅਤੇ ਸਟੈਟਡਰ ਐਕਟ ਅਨੁਸਾਰ ਹੋਣੇ ਜਰੂਰੀ ਹਨ । ਇਸ ਮੋਕੇ ਫੂਡ ਅਫਸਰ ਰਮਨ ਵਿਰਦੀ , ਰਾਮ ਲੁਭਾਇਆ , ਅਸ਼ੋਕ ਕੁਮਾਰ ਵੀ ਟੀਮ ਵਿੱਚ ਹਾਜਰ ਸਨ ।

    LEAVE A REPLY

    Please enter your comment!
    Please enter your name here