ਜ਼ਿਲ੍ਹਾ ਡੈਟਾਸੈਲ ਦੇ 6 ਕਰਮਚਾਰੀਆਂ ਵਲੋਂ ਅੱਜ ਬਲੱਡ ਬੈਂਕ ‘ਚ ਖ਼ੂਨਦਾਨ ਕੀਤਾ ਗਿਆ

    0
    144

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਕੋਰੋਨਾ ਕਾਲ ਦੌਰਾਨ ਜਿੱਥੇ ਸਾਰੇ ਵਿਸ਼ਵ ਦਾ ਧਿਆਨ ਕੋਵਿਡ-19 ਵਾਇਰਸ ਦੇ ਤੇ ਟਿਕਿਆ ਹੋਇਆ ਹੈ ਉੱਥੇ ਬਰਸਾਤ ਦੇ ਮੌਸਮ ਤੋਂ ਬਾਅਦ ਵੈਕਟਰਬੋਰਨ ਬਿਮਾਰੀਆਂ ਜਿਵੇਂ ਮਲੇਰੀਆਂ, ਡੇਂਗੂ, ਅਤੇ ਚਿਕਨਗੁਣੀਆਂ ਦਾ ਬਿਮਾਰੀ ਦੇ ਕੇਸ ਵੀ ਸਾਹਮਣੇ ਆ ਰਹੇ ਹਨ। ਡੇਂਗੂ ਬੁਖ਼ਾਰ ਏਡੀਜ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਸ ਮੱਛਰ ਦੀ ਪੈਦਾਇਸ ਸਾਫ਼ ਖੜੇ ਪਾਣੀ ਵਿੱਚ ਹੁੰਦੀ ਹੈ।

    ਸਿਹਤ ਵਿਭਾਗ ਵਲੋਂ ਹਰੇਕ ਸ਼ੁੱਕਰਵਾਰ ਨੂੰ ਖੁਸ਼ਕ ਦਿਨ ਵਜੀ ਮਨਾ ਕੇ ਇਸ ਮੱਛਰ ਦੇ ਪੈਦਾਂ ਹੋਣ ਦੇ ਸੋਮਿਆ ਨੂੰ ਨਸ਼ਟ ਕੀਤਾ ਜਾਂਦਾ ਹੈ। ਪਿਛਲੇ ਕੁੱਝ ਦਿਨਾਂ ਤੋਂ ਸਿਵਲ ਹਸਪਤਾਲ ਵਿਖੇ ਡੇਂਗੂ ਮਰੀਜ਼ਾਂ ਦਾ ਆਉਣਾ ਲਗਾਤਾਰ ਬਣਿਆ ਹੋਇਆ ਹੈ ਅਤੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਬਲੱਡ/ਪਲੇਟਲੈਟਸ ਦੇਣ ਦੀ ਜ਼ਰੂਰਤ ਪੈਂਦੀ ਹੈ। ਬਲੱਡ ਬੈਂਕ ਵਿੱਚ ਬਲੱਡ ਦੀ ਕਮੀ ਨੂੰ ਦੂਰ ਕਰਨ ਲਈ ਖ਼ੂਨਦਾਨ ਕਰਨ ਵਾਲਿਆ ਦੀ ਜ਼ਰੂਰਤ ਬਣੀ ਹੁੰਦੀ ਹੈ ਅਤੇ ਇਨ੍ਹਾਂ ਹਾਲਾਤਾਂ ਨੂੰ ਸਮਝਦੇ ਹੋਏ ਕੋਵਿਡ-19 ਜ਼ਿਲ੍ਹਾ ਡੈਟਾਸੈਲ ਦੇ 6 ਕਰਮਚਾਰੀਆਂ ਵਲੋਂ ਅੱਜ ਬਲੱਡ ਬੈਂਕ ਵਿੱਚ ਖ਼ੂਨਦਾਨ ਕਰਕੇ ਇਸ ਸਮੇਂ ਬਲੱਡ ਦੀ ਜ਼ਰੂਰਤ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ।

    ਇਸ ਮੌਕੇ ਡੈਟਾਸੈਲ ਦੇ ਇੰਚਾਰਜ ਪਰਸ਼ੋਤਮ ਲਾਲ, ਸੋਰਬ ਸ਼ਰਮਾ, ਉਪਿੰਦਰ ਸਿੰਘ, ਸ. ਜਸਵੀਰ ਠਾਕਰ ਵਲੋਂ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਬਲੱਡ ਬੈਂਕ ਇੰਚਾਰਜ ਅਫ਼ਸਰ ਡਾ. ਅਮਰਜੀਤ ਲਾਲ ਨੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ ਕੋਵਿਡ ਕਾਲ ਵਿੱਚ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਖ਼ੂਨਦਾਨ ਮਹਾਂਦਾਨ ਹੈ ਜੋ ਗੰਭੀਰ ਸਥਿਤੀ ‘ਚ ਮਰੀਜ਼ਾਂ ਦੀ ਜਾਨ ਬਚਾਉਂਦਾ ਹੈ।

     

     

    LEAVE A REPLY

    Please enter your comment!
    Please enter your name here