ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਦੀ ਮਾਸਟਰ ਆਫ਼ ਐਜੂਕੇਸ਼ਨ ਡਿਗਰੀ ‘ਤੇ ਲੱਗੇ ਸਵਾਲੀਆ ਨਿਸ਼ਾਨ

    0
    159

    ਮਾਹਿਲਪੁਰ (ਜਨਗਾਥਾ ਟਾਈਮਜ਼)- ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਵਲੋਂ ਸਾਲ 2008 ਵਿਚ ਪ੍ਰਾਪਤ ਕੀਤੀ ਮਾਸਟਰ ਆਫ ਐਜੂਕੇਸ਼ਨ ਦੀ ਡਿਗਰੀ ‘ਤੇ ਹੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਇੱਕ ਸੇਵਾ ਮੁਕਤ ਵਿਅਕਤੀ ਨੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।  ਉਕਤ ਪ੍ਰੋਫ਼ੈਸਰ ਨੇ ਦੋਸ਼ ਲਗਾਇਆ ਹੈ ਕਿ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਅਤੇ ਇਸ ਦੀ ਜੁੰਡਲੀ ਨੇ ਇਸੇ ਸਬੰਧੀ ਮੰਗੀ ਗਈ ਸੂਚਨਾ ਕਾਰਨ ਉਸ ਨੂੰ ਕਾਲਜ ਵਿਚ ਤਿੰਨ ਜੁਲਾਈ ਦੀ ਸ਼ਾਮ ਨੂੰ ਉਸ ‘ਤੇ ਕਾਤਲਾਨਾ ਹਮਲਾ ਕੀਤਾ ਜਦੋਂ ਉਹ ਕਾਲਜ ਵਿੱਚੋਂ ਬਾਹਰ ਆ ਰਿਹਾ ਸੀ।

    ਮੇਰੇ ‘ਤੇ ਹਮਲਾ ਇਸੇ ਸਬੰਧੀ ਮੰਗੀ ਸੂਚਨਾ ਕਾਰਨ ਹੋਇਆ-ਪ੍ਰੋ ਰਘੁਵੀਰ ਸਿੰਘ

    ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਾਹਿਲਪੁਰ ਵਿਖ਼ੇ ਪੱਤਰਕਾਰ ਸੰਮੇਲਨ ਵਿਚ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਤੋਂ ਸੇਵਾ ਮੁਕਤ ਹੋਏ ਪ੍ਰੋਫ਼ੈਸਰ ਰਘੁਵੀਰ ਸਿੰਘ ਵਾਸੀ ਬਜਵਾੜਾ ਕਲਾਂ ਨੇ ਕਿਹਾ ਕਿ ਸਾਲ 2008 ਵਿਚ ਕਾਲਜ ਦੇ ਹੁਣ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਚੌਧਰੀ ਦੇਵੀ ਦਿਆਲ ਯੁਨੀਵਰਸਿਟੀ ਸਿਰਸਾ (ਹਰਿਆਣਾ) ਤੋਂ ਆਪਣੀ ਮਾਸਟਰ ਆਫ਼ ਐਜੂਕੇਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ 22 ਮਈ 2019 ਨੂੰ ਉਨ੍ਹਾਂ ਸੂਚਨਾ ਐਕਟ ਅਧੀਨ ਚੌਧਰੀ ਦੇਵੀ ਲਾਲ ਯੁਨੀਵਰਸਿਟੀ ਦੇ ਰਜਿਸਟਰਾਰ ਨੂੰ ਪੱਤਰ ਲਿਖ਼ ਕੇ ਇਹ ਸੂਚਨਾ ਮੰਗੀ ਸੀ ਕਿ ਖ਼ਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਆਪ ਦੇ ਕਾਲਜ ਵਿੱਚੋਂ 2008 ਨੂੰ ਮਾਸਟਰ ਆਫ਼ ਐਜੂਕੇਸ਼ਨ ਦੀ ਪ੍ਰਾਪਤ ਕੀਤੀ ਡਿਗਰੀ ਰੈਗੂਲਰ ਤੌਰ ‘ਤੇ ਕੀਤੀ ਸੀ ਅਤੇ ਉਸ ਦੇ ਰਹਿਣ ਦਾ ਪ੍ਰਬੰਧ ਹੋਸਟਲ ਸੀ ਜਾਂ ਉਸ ਨੂੰ ਬਾਹਰ ਰਹਿਣ ਦੀ ਇਜ਼ਾਜ਼ਤ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੀ ਸੂਚਨਾ ਅਧੀਨ ਇਹ ਵੀ ਪੁੱਛਿਆ ਸੀ ਕਿ ਪਰਵਿੰਦਰ ਸਿੰਘ ਨੂੰ ਡਿਗਰੀ ਉਸ ਨੂੰ ਕਾਲਜ ਦੇ ਸਮਾਗਮ ਦੌਰਾਨ ਦਿੱਤੀ ਸੀ ਜਾਂ ਉਸ ਦੇ ਰਿਹਾਇਸ਼ੀ ਪਤੇ ‘ਤੇ ਘਰ ਭੇਜੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪਰਵਿੰਦਰ ਸਿੰਘ 1999 ਤੋਂ ਕਾਲਜ ਵਿਚ ਪੜ੍ਹਾ ਰਿਹਾ ਹੈ ਅਤੇ ਇਸ ਦੌਰਾਨ ਹੀ ਉਸ ਨੇ ਮਾਸਟਰ ਆਫ਼ ਐਜੂਕੇਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਸੀ ਜਿਹੜੀ ਕਿ ਯੁਨੀਵਰਸਿਟੀ ਨਿਯਮਾ ਅਨੁਸਾਰ ਪੱਤਰ ਵਿਵਹਾਰ ਰਾਂਹੀ ਨਹੀਂ ਕੀਤੀ ਜਾ ਸਕਦੀ। ਉਸ ਨੇ ਦੱਸਿਆ ਕਿ ਇਸੇ ਸੂਚਨਾ ਅਧਿਕਾਰ ਐਕਟ ਰਾਂਹੀ ਮੰਗੀ ਗਈ ਸੂਚਨਾ ਤੋਂ ਭੜਕੇ ਪ੍ਰਿੰਸੀਪਲ ਨੇ 03 ਜੁਲਾਈ ਦੀ ਸ਼ਾਮ ਨੂੰ ਉਸ ਉੱਤੇ ਉਸ ਵੇਲੇ ਹਮਲਾ ਕਰ ਦਿੱਤਾ ਸੀ ਜਦੋਂ ਉਹ ਆਪਣੀ ਮਤਰੇਈ ਬੇਟੀ ਨੂੰ ਮਿਲ ਕੇ ਕਾਲਜ ਵਿੱਚੋਂ ਬਾਹਰ ਆ ਰਿਹਾ ਸੀ। ਉਸ ਨੇ ਦੱਸਿਆ ਕਿ ਪ੍ਰਿੰਸੀਪਲ ਪਰਵਿੰਦਰ ਸਿੰਘ ਉਸ ਸਮੇਂ ਕਾਲਜ ਦੇ ਮੈਦਾਨ ਵਿਚ ਚੱਲ ਰਹੇ ਟੂਰਨਾਮੈਂਟ ਦਾ ਮੈਚ ਦੇਖ਼ ਰਿਹਾ ਸੀ ਅਤੇ ਮੈਨੂੰ ਆਉਂਦੇ ਨੂੰ ਦੇਖ਼ ਉੱਥੋਂ ਉੱਠ ਕੇ ਆ ਕੇ ਮੇਰੇ ‘ਤੇ ਹਮਲਾ ਕੀਤਾ ਸੀ। ਉਸ ਨੇ ਦੋਸ਼ ਲਗਾਇਆ ਕਿ ਇਸ ਪੜ੍ਹਾਈ ਦੌਰਾਨ ਉਹ ਕਾਲਜ ਵਿਚ ਵੀ ਹਾਜ਼ਰ ਸੀ ਅਤੇ ਬਿਨ੍ਹਾਂ ਛੁੱਟੀ ਲਏ ਆਪਣੀ ਇਹ ਮਾਸਟਰ ਆਫ਼ ਐਜੂਕੇਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਸੀ। ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਨੇ ਪਰਵਿੰਦਰ ਸਿੰਘ ਖ਼ਬਰ ਨਾ ਲਗਾਉਣ ਦੀ ਚੇਤਾਵਨੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਪੱਤਰ ਵਿਵਹਾਰ ਰਾਂਹੀ ਇਹ ਡਿਗਰੀ ਪਹਿਲੇ ਦਰਜੇ ਵਿਚ ਪਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਯੁਨੀਵਰਸਿਟੀਆਂ ਵਲੋਂ ਅਜਿਹੇ ਕੋਰਸ ਸਿਰਫ ਦੂਰ ਬੈਠੇ ਪੜ੍ਹਨ ਦੇ ਸ਼ੌਕੀਨ ਲੋਕਾਂ ਲਈ ਸ਼ੁਰੂ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੱਤਰ ਵਿਵਹਾਰ ਕੋਰਸਾਂ ਲਈ ਆਗਿਆ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਇਹ ਵੀ ਕਿਹਾ ਕਿ ਖ਼ਬਰ ਨਾ ਲਗਾ ਦਿਓ ਨਹੀਂ ਤਾਂ। ਸੂਚਨਾ ਐਕਟ ਰਾਂਹੀ ਮੰਗੀ ਗਈ ਸੂਚਨਾ ‘ਤੇ ਖ਼ਬਰ ਨਹੀਂ ਬਣ ਸਕਦੀ।

    LEAVE A REPLY

    Please enter your comment!
    Please enter your name here