ਹੋਲੀ ਖੇਡਦੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਇੱਕ ਨੌਜਵਾਨ ਦੀ ਮੌਤ,ਦੂਜਾ ਜ਼ਖਮੀ

    0
    154

    ਗੁਰਦਾਸਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਗੁਰਦਾਸਪੁਰ : ਪੰਜਾਬ ‘ਚ ਆਏ ਦਿਨ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਕੀਮਤੀ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਦੀਨਾਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇਹੋਲੀ ਖੇਡ ਰਹੇ ਨੌਜਵਾਨਾਂ ਨਾਲ ਭਿਆਨਿਕ ਸੜਕ ਹਾਦਸਾ ਵਾਪਰਿਆ ਹੈ।

    ਮਿਲੀ ਜਾਣਕਾਰੀ ਅਨੁਸਾਰ 2 ਪ੍ਰਵਾਸੀ ਨੌਜਵਾਨ ਹੋਲੀ ਖੇਡਦੇ ਹੋਏ ਆਪਣੇ ਤੇਜ਼ ਰਫਤਾਰ ਮੋਟਰਸਾਈਕਲ ‘ਤੇ ਜਾ ਰਹੇ ਸਨ। ਇਸ ਦੌਰਾਨ ਪਿੰਡਦਬੂਰਜੀ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਡਿਵਾਇਡਰ ਨਾਲ ਜਾ ਟਕਰਾਇਆ ਹੈ। ਜਿਸ ਕਾਰਨ ਨੌਜਵਾਨ ਮਨੋਜ ਦੀ ਮੌਕੇ ‘ਤੇ ਮੌਤ ਹੋ ਗਈ ਤੇ ਉਸ ਦਾ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ

    ਇਸ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਮਨੋਜ ਵਾਸੀ ਬਿਹਾਰ ਵਜੋਂ ਹੋਈ ਹੈ, ਜੋ ਕਿ ਟਾਇਲ ਦਾ ਕੰਮ ਕਰਦਾ ਸੀ ਅਤੇ ਦੀਨਾਨਗਰ ‘ਚ ਹੋਲੀ ਦਾ ਤਿਓਹਾਰ ਮਨਾ ਰਹੇ ਸਨ।

    LEAVE A REPLY

    Please enter your comment!
    Please enter your name here