ਹੁਣ ਭਾਰਤ ਸਰਕਾਰ ਖ਼ਰੀਦੇਗੀ ਕੋਰੋਨਾ ਦੀ ਪਹਿਲੀ ਖੇਪ ‘ਚ 50 ਲੱਖ ਵੈਕਸੀਨ

    0
    110

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਬੇਕਾਬੂ ਹੋ ਚੁੱਕੀ ਹੈ। ਅਜਿਹੇ ‘ਚ ਸਿਹਤ ਵਿਭਾਗ ਸਣੇ ਦੇਸ਼ ਦੀ ਸਰਕਾਰ ਦੀਆਂ ਨਜ਼ਰਾਂ ਕੋਰੋਨਾ ਵੈਕਸੀਨ ‘ਤੇ ਟਿਕੀਆਂ ਹੋਇਆਂ ਹਨ। ਹੁਣ ਖ਼ਬਰ ਹੈ ਕਿ ਭਾਰਤ ਸਰਕਾਰ ਨੇ ਕੋਵਿਡ-19 ਦੀ ਵੈਕਸੀਨ ਖ਼ਰੀਦਣ ਦੀ ਪਲਾਨਿੰਗ ਕੀਤੀ ਹੈ। ਸ਼ੁਰੂਆਤ ‘ਚ ਸਰਕਾਰ ਨੇ ਕੋਰੋਨਾ ਖ਼ਿਲਾਫ਼ ਫਰੰਟ ਲਾਈਨ ‘ਤੇ ਤਾਇਨਾਤ ਕਰਮੀਆਂ, ਸੈਨਾ ਦੇ ਜਵਾਨਾਂ ਤੇ ਕੁੱਝ ਖ਼ਾਸ ਸ਼੍ਰੇਣੀ ਦੇ ਲੋਕਾਂ ਲਈ 50 ਲੱਖ ਵੈਕਸੀਨ ਖ਼ਰੀਦਣ ਦੀ ਯੋਜਨਾ ਬਣਾਈ ਹੈ।

    ਦੱਸ ਦਈਏ ਕਿ ਸਰਕਾਰ ਵੈਕਸੀਨ ਨੂੰ ਵੱਡੇ ਪੱਧਰ ‘ਤੇ ਵੰਡਣਾ ਚਾਹੁੰਦੀ ਹੈ ਤਾਂ ਜੋ ਇਸ ਨੂੰ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਇਆ ਜਾ ਸਕੇ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਦੀ ਸ਼ੁਰੂਆਤ ‘ਚ ਵੈਕਸੀਨ ਤਿਆਰ ਹੋ ਸਕਦੀ ਹੈ।

    ਇਹ ਤਿੰਨ ਟੀਕੇ ਕਦੋਂ ਆਉਣਗੇ….

    ਦੇਸ਼ ਦੇ 74ਵੇਂ ਸੁਤੰਤਰਤਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਦੇਸ਼ ਨੂੰ ਲਾਲ ਕਿਲ੍ਹੇ ਤੋਂ ਕੋਰੋਨਾਵਾਇਰਸ ਟੀਕੇ ਬਾਰੇ ਦੱਸਿਆ। ਪੀਐੱਮ ਮੋਦੀ ਨੇ ਕਿਹਾ ਕਿ ਇਸ ਸਮੇਂ ਭਾਰਤ ਵਿੱਚ ਇੱਕ, ਦੋ ਨਹੀਂ, ਬਲਕਿ ਤਿੰਨ ਟੀਕਿਆਂ ਦੀ ਖੋਜ ਚੱਲ ਰਹੀ ਹੈ।

    ਇਸ ਸਮੇਂ ਭਾਰਤ ਵਿੱਚ ਕੋਰੋਨਾਵਾਇਰਸ ਟੀਕੇ ‘ਤੇ ਤਿੰਨ ਕੰਪਨੀਆਂ ਕੰਮ ਕਰ ਰਹੀਆਂ ਹਨ। ਇਹ ਕੰਪਨੀਆਂ ਮਨੁੱਖੀ ਅਜ਼ਮਾਇਸ਼ਾਂ ਦੇ ਦੂਜੇ ਤੇ ਤੀਜੇ ਪੜਾਅ ‘ਤੇ ਕੰਮ ਕਰ ਰਹੀਆਂ ਹਨ। ਹਾਲਾਂਕਿ ਟ੍ਰਾਇਲ ਦੇ ਤੀਜੇ ਪੜਾਅ ਨੂੰ ਪੂਰਾ ਕਰਨ ਲਈ ਅਜੇ ਥੋੜ੍ਹਾ ਸਮਾਂ ਹੈ। ਤੀਜਾ ਟ੍ਰਾਇਲ ਪੂਰਾ ਹੁੰਦੇ ਹੀ ਲੋਕਾਂ ਨੂੰ ਟੀਕਾ ਉਪਲਬਧ ਹੋਵੇਗਾ।

    ਭਾਰਤ ਬਾਇਓਟੈਕ ਤੇ ਆਈਸੀਐਮਆਰ ਕੋਵੈਕਸਿਨ ਦੇ ਨਾਂ ਹੇਠ ਟੀਕਾ ਬਣਾ ਰਹੇ ਹਨ।

    ਜ਼ਾਇਡਸ ਕੈਡਿਲਾ ਜ਼ਾਇਕੋਵ-ਡੀ ਦੇ ਨਾਂ ਹੇਠ ਇੱਕ ਟੀਕਾ ਬਣਾ ਰਹੀ ਹੈ।

    ਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਆਕਸਫੋਰਡ-ਐਸਟਰਾਜ਼ੇਨੇਕਾ ਮਿਲਕੇ ਕੋਵੀਸ਼ਿਲਡ (AZD 1222) ਟੀਕੇ ‘ਤੇ ਕੰਮ ਕਰ ਰਹੇ ਹਨ।

    LEAVE A REPLY

    Please enter your comment!
    Please enter your name here