ਹੁਣ ਬਿਜਲੀ ਦੇ ਬਿੱਲ ਦੀ ਹੋਵੇਗੀ ਬਚਤ, ਅਬੋਹਰ ਦੇ ਬੱਚਿਆ ਨੇ ਬਣਾਇਆ ਯੰਤਰ !

    0
    166

    ਅਬੋਹਰ, ਜਨਗਾਥਾ ਟਾਇਮਜ਼: (ਰਵਿੰਦਰ)

    ਅਬੋਹਰ : ਫ਼ਾਜ਼ਿਲਕਾ ਦੇ ਸ਼ਹਿਰ ਅਬੋਹਰ ਦੇ ਵਾਸੀ ਦੋ ਭਰਾਵਾਂ ਨੇ ਆਪਣੇ ਦਿਮਾਗ਼ ਨਾਲ ਕਮਰੇ ‘ਚ ਦਾਖ਼ਲ ਹੋਣ ‘ਤੇ ਲਾਈਟ ਦੇ ਆਪਣੇ ਆਪ ਜਗ ਜਾਣ ਅਤੇ ਕਮਰੇ ਤੋਂ ਬਾਹਰ ਆਉਣ ਦੇ ਬਾਅਦ ਲਾਈਟ ਦੇ ਬੰਦ ਹੋਣ ਦੀ ਡਿਵਾਈਸ ਤਿਆਰ ਕੀਤੀ ਹੈ। ਇਨ੍ਹਾਂ ਦੇ ਦਿਮਾਗ ‘ਚ ਅਜਿਹੀ ਖੋਜ ਦੀ ਸੋਚ ਕੋਰੋਨਾ ਦੀ ਇਸ ਮਹਾਂਮਾਰੀ ਤੋਂ ਬਚਣ ਦੇ ਦੱਸੇ ਗਏ ਤਰੀਕਿਆਂ ਤੋਂ ਆਈ ਅਤੇ ਇਨ੍ਹਾਂ ਨੇ ਉਸ ਤੇ ਕੰਮ ਕੀਤਾ ਅਤੇ ਆਖ਼ਰ ਸਫ਼ਲਤਾ ਪ੍ਰਾਪਤ ਕੀਤੀ ਹੈ।

    ਇਸ ਬਾਰੇ ਜਮਾਤ ਨੋਵੀਂ ‘ਚ ਪੜ੍ਹਦੇ ਅਸੀਮ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਖੋਜ ਦੇ ਪਿਛੇ ਦਾ ਕਾਰਨ ਵੀ ਇਹੀ ਰਿਹਾ ਹੈ। ਲਾਕਡਾਊਨ ਦੌਰਾਨ ਜੇਕਰ ਉਹ ਬਾਜ਼ਾਰੋਂ ਆਏ ਹਨ ਤਾਂ ਸਭ ਤੋਂ ਪਹਿਲਾ ਹੱਥ ਧੋਣ ਲਈ ਵਾਸ਼ਰੂਮ ‘ਚ ਜਾਣਾ ਪੈਂਦਾ ਸੀ ਅਤੇ ਉੱਥੇ ਪਹਿਲਾ ਲਾਈਟ ਜਗਾਉਣ ਲਈ ਸਵਿੱਚ ਨੂੰ ਹੱਥ ਲਾਉਣਾ ਪੈਂਦਾ ਸੀ ਉਸ ਤੋਂ ਬਾਅਦ ਵੀ ਕਮਰੇ ‘ਚ ਲਾਇਟ ਲਈ ਸਵਿੱਚ ਨੂੰ ਹੱਥ ਪਹਿਲਾਂ ਹੁੰਦਾ ਸੀ ਪਰ ਦੱਸਿਆ ਗਿਆ ਸੀ ਕਿ ਕਿਸੇ ਚੀਜ਼ ਨੂੰ ਹੱਥ ਨਾ ਲਾਉ , ਇਸ ਤਰੀਕੇ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਬਸ ਦਿਮਾਗ਼ ‘ਚ ਇਸਨੂੰ ਲੈ ਕੇ ਆਇਆ ਕਿ ਅਜਿਹਾ ਕੁੱਝ ਬਣਾਇਆ ਜਾਵੇ ਕਿ ਸਵਿੱਚ ਨੂੰ ਹੱਥ ਨਾ ਲਏ ਬਿਨ੍ਹਾਂ ਹੀ ਲਾਇਟ ਚਾਲੂ ਹੋ ਜਾਵੇ ਅਤੇ ਕਮਰੇ ਤੋਂ ਬਾਹਰ ਜਾਣ ‘ਤੇ ਆਪੇ ਹੀ ਬੰਦ ਹੋ ਜਾਵੇ। ਇਸ ਤੋਂ ਬਾਅਦ ਸੈਂਸਰ ਲਾ ਕੇ ਇਸ ਡਿਵਾਈਸ ਨੂੰ ਤਿਆਰ ਕੀਤਾ ਗਿਆ ਅਤੇ ਇਸੇ ਤਰੀਕੇ ਨਾਲ ਡਸਟਬਿਨ ਬਣਿਆ ਗਿਆ ਹੈ। ਇਸ ਕੰਮ ਲਈ ਉਸਦੇ ਪਿਤਾ ਨੇ ਉਨ੍ਹਾਂ ਦੀ ਮੱਦਦ ਕੀਤੀ।

    ਖ਼ਾਸ ਗੱਲ ਇਹ ਹੈ ਕਿ ਕਿਸੀ ਚੀਜ ਨੂੰ ਬਣਾਉਣ ‘ਚ ਜੇਕਰ ਸਫ਼ਲਤਾ ਨਹੀ ਮਿਲੀ ਤਾਂ ਇਨ੍ਹਾਂ ਨੇ ਹਾਰ ਨਹੀ ਮੰਨੀ ਅਤੇ ਦੁਬਾਰਾ ਉਸਨੂੰ ਬਣਾਇਆ ਹੈ । ਇਹੀ ਲਗਨ ਅਤੇ ਮਿਹਨਤ ਇਨ੍ਹਾਂ ਨੂੰ ਅੱਗੇ ਲੈਕੇ ਜਾਣ ‘ਚ ਸਹਾਈ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕੁੱਝ ਕਰਨ ਦੀ ਸੋਚ ਹੈ ਕਿ ਤੁਸੀਂ ਸੋਚੋ ‘ਤੇ ਕੰਮ ਹੋ ਜਾਵੇ, ਇਸਤੇ ਹੀ ਉਹ ਕੰਮ ਕਰ ਰਹੇ ਹਨ।

    ਉਨ੍ਹਾਂ ਨੇ ਕਿਹਾ ਕਿ ਅਸਫ਼ਲ ਹੋਣ ਤੇ ਬੱਚਿਆ ‘ਚ ਇਹ ਭਾਵਨਾ ਨਾ ਆਵੇ ਕਿ ਉਹ ਅਸਫਲ ਹੋਏ ਹਨ ਇਸ ਲਈ ਉਨ੍ਹਾਂ ਨੇ ਕਿਹਾ ਹੈ ਕਿ ਜਿੰਨੀ ਵਾਰ ਉਹ ਫੇਲ ਹੋਣਗੇ ਉਨ੍ਹਾਂ ਨੂੰ ਰਿਵਾਰਡ ਮਿਲੇਗਾ ਅਤੇ ਇਸਲਈ ਉਸਦੇ ਬੱਚੇ ਉਸ ਕੰਮ ਨੂੰ ਵਾਰ ਵਾਰ ਕਰਕੇ ਕਾਮਯਾਬ ਹੋ ਰਹੇ ਹਨ ਅਤੇ ਹੋਂਸਲਾ ਮਿਲ ਰਿਹਾ ਹੈ।

    LEAVE A REPLY

    Please enter your comment!
    Please enter your name here