ਹੁਣ ਤੱਕ ਲਏ ਗਏ ਕੁੱਲ 12147 ਸੈਂਪਲਾਂ ‘ਚੋਂ 11257 ਨੈਗੇਟਿਵ : ਸਿਵਲ ਸਰਜਨ

    0
    155

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 279 ਨਵੇਂ ਸੈਂਪਲ ਲੈਣ ਤੋਂ 460 ਸੈਂਪਲਾਂ ਦੀ ਲੈਬ ਤੋਂ ਪ੍ਰਾਪਤ ਰਿਪੋਰਟ ਹੋਣ ਤੇ ਪਾਜ਼ਿਟਿਵ ਕੇਸਾਂ ਦੀ ਗਿਣਤੀ 174 ਹੋ ਗਈ ਹੈ । ਜ਼ਿਲ੍ਹੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 12147 ਹੋ ਗਈ ਹੈ, ਤੇ 11257 ਨੈਗੇਟਿਵ ਅਤੇ 699 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 174 ਹੋ ਗਈ ਹੈ। 27 ਸੈਂਪਲ ਇਨਵੈਲਡ ਹਨ, 5 ਦੀ ਮੌਤ ਦੀ ਮੌਤ ਹੋ ਗਈ ਹੈ 16 ਕੇਸ ਐਕਟਿਵ ਹਨ ਤੇ 153 ਮਰੀਜ਼ ਠੀਕ ਹੋ ਕਿ ਆਪਣੇ ਘਰ ਨੂੰ ਜਾ ਚੁੱਕੇ ਹਨ।

    ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਂਝੀ ਕੀਤੀ। ਹੋਰ ਜਾਣਕਾਰੀ ਦਿੰਦੇ ਦੱਸਿਆ ਕਿ 3 ਵਿਅਕਤੀ ਅਲਜੀਰੀਆਂ ਤੋਂ ਆਏ ਹਨ ਜਿਨ੍ਹਾਂ ਦੀ ਉਮਰ 39 ਸਾਲਾਂ ਵਾਸੀ ਰੁੜਕੀ ਖਾਸ, 34 ਸਾਲਾਂ ਵਿਅਕਤੀ ਵਾਸੀ ਅਸਲਾਮਬਾਦ ਹੁਸ਼ਿਆਰਪੁਰ, ਤੇ 35 ਸਾਲਾ ਵਿਅਕਤੀ ਪਿੰਡ ਸੈਦਪੁਰ ਤੇ 29 ਸਾਲਾ ਵਿਆਕਤੀ ਪਿੰਡ ਵਾਸੀ ਬਹੀਰਾ ਨਜ਼ਦੀਕ ਕਸਬਾ ਹਰਿਆਣਆ, 56 ਸਾਲ ਦਾ ਵਿਅਕਤੀ ਪਿੰਡ ਨਸਰਾਲਾ ਦਾ ਹੈ।

    ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲ ਸਮੇਂ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵਲੋਂ ਜ਼ੁਰਮਾਨਾ ਕੀਤਾ ਜਾਵੇਗਾ ।

    LEAVE A REPLY

    Please enter your comment!
    Please enter your name here