ਹੁਣ ਕੋਈ ਵੀ ਬੰਦਾ ਹੋ ਸਕਦਾ ਫ਼ੌਜ ‘ਚ ਭਰਤੀ ! ਤਿੰਨ ਸਾਲ ਲਈ ਮਿਲੇਗਾ ਮੌਕਾ

    0
    125

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਆਮ ਨਾਗਰਿਕਾਂ ਲਈ ਖੁਸ਼ਖਬਰੀ ਹੈ ਜੋ ਫ਼ੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਜਲਦੀ ਹੀ ਭਾਰਤੀ ਫ਼ੌਜ ਨਾਗਰਿਕਾਂ ਨੂੰ ਤਿੰਨ ਸਾਲਾਂ ਲਈ ਫ਼ੌਜ ਵਿੱਚ ਭਰਤੀ ਹੋਣ ਦਾ ਮੌਕਾ ਦੇ ਸਕਦੀ ਹੈ। ਸੈਨਾ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ। ਇਸ ਲਈ ਸੈਨਾ ‘ਟੂਰ ਆਫ਼ ਡਿਊਟੀ’ ਦੇ ਪ੍ਰਸਤਾਵ ‘ਤੇ ਵਿਚਾਰ ਕਰ ਰਹੀ ਹੈ। ਜੇ ਸੱਭ ਕੁੱਝ ਸਹੀ ਹੁੰਦਾ ਹੈ ਤਾਂ ਇਸ ਦਾ ਜਲਦੀ ਐਲਾਨ ਵੀ ਕੀਤਾ ਜਾ ਸਕਦਾ ਹੈ।

    ਇਸ ਪ੍ਰਸਤਾਵ ਤਹਿਤ ਟੂਰ ਆਫ਼ ਡਿਊਟੀ ਤਹਿਤ ਚੁਣੇ ਜਾਣ ਵਾਲੇ ਉਮੀਦਵਾਰ ਨੂੰ ਤਿੰਨ ਸਾਲਾਂ ਲਈ ਫੌਜ ਵਿੱਚ ਸੇਵਾ ਨਿਭਾਉਣੀ ਪਏਗੀ। ਪ੍ਰਸਤਾਵ ਬਾਰੇ ਵਧੇਰੇ ਜਾਣਕਾਰੀ ਆਉਣੀ ਹਾਲੇ ਬਾਕੀ ਹੈ। ਇਸ ਪ੍ਰਸਤਾਵ ਮੁਤਾਬਕ ਆਮ ਨਾਗਰਿਕ ਫੌਜ ‘ਚ ਅਫ਼ਸਰ ਰੈਂਕ ਤੇ ਹੋਰ ਅਹੁੱਦੇ ਲਈ ਚੁਣੇ ਜਾਣਗੇ। ਉਮੀਦ ਕੀਤੀ ਜਾਂਦੀ ਹੈ ਕਿ ਇਸ ਪ੍ਰਸਤਾਵ ਦੇ ਨਤੀਜੇ ਵਜੋਂ ਤਨਖ਼ਾਹਾਂ ਤੇ ਪੈਨਸ਼ਨਾਂ ਵਿੱਚ ਮਹੱਤਵਪੂਰਨ ਕਮੀ ਆਵੇਗੀ ਤੇ ਆਰਮੀ ਦੇ ਆਧੁਨਿਕੀਕਰਨ ਲਈ ਫੰਡਾਂ ‘ਚ ਵਾਧਾ ਹੋਵੇਗਾ।

    ਰਿਪੋਰਟ ਅਨੁਸਾਰ ਸੈਨਾ ਦੇ ਬੁਲਾਰੇ ਨੇ ਇਸ ਪ੍ਰਸਤਾਵ ਦੀ ਪੁਸ਼ਟੀ ਕੀਤੀ ਹੈ। ਇਸ ਯੋਜਨਾ ਤਹਿਤ ਸੈਨਾ ਦੇਸ਼ ਦੇ ਹੋਣਹਾਰ ਨੌਜਵਾਨਾਂ ਨੂੰ ਆਕਰਸ਼ਤ ਕਰਨਾ ਚਾਹੁੰਦੀ ਹੈ। ਇਸ ਯੋਜਨਾ ਦੇ ਜ਼ਰੀਏ ਉਹ ਨੌਜਵਾਨ ਫ਼ੌਜ ਵਿੱਚ ਭਰਤੀ ਵੀ ਹੋ ਸਕਣਗੇ, ਜੋ ਕਿਸੇ ਕਾਰਨ ਕਰਕੇ ਪਹਿਲਾਂ ਸ਼ਾਮਲ ਨਹੀਂ ਹੋ ਸਕੇ ਸਨ। ਭਾਰਤੀ ਫ਼ੌਜ ਵਿੱਚ ਚੰਗੇ ਅਧਿਕਾਰੀਆਂ ਦੀ ਘਾਟ ਹੈ। ਸੈਨਾ ਇਸ ਯੋਜਨਾ ਤਹਿਤ ਇਸ ਘਾਟ ਨੂੰ ਭਰਨਾ ਚਾਹੁੰਦੀ ਹੈ।

    ‘ਟੂਰ ਆਫ਼ ਡਿਊਟੀ’ ਸੰਕਲਪ ਦਾ ਸਮੁੱਚਾ ਉਦੇਸ਼ ‘ਇੰਟਰਨਸ਼ਿਪ / ਅਸਥਾਈ ਤਜਰਬਾ’ ਹੈ ਅਤੇ ਇਸ ਲਈ ਟੀਓਡੀ ਅਫ਼ਸਰ ਅਤੇ ਹੋਰ ਰੈਂਕਾਂ ਨੂੰ ਆਕਰਸ਼ਕ ਪੈਕੇਜਾਂ ਦੀ ਲੋੜ ਨਹੀਂ ਹੋਵੇਗੀ, ਪੇਸ਼ੇਵਰ ਇਨਕੈਸ਼ਮੈਂਟ ਸਿਖਲਾਈ ਛੁੱਟੀ, ਸਾਬਕਾ ਸੈਨਿਕ ਦਾ ਰੁਤਬਾ ਤੇ ਈਸੀਐੱਚਐੱਸ ਵਰਗੀਆਂ ਸੇਵਾਵਾਂ ਦੀ ਵੀ ਜ਼ਰੂਰਤ ਨਹੀਂ ਹੋਵੇਗੀ।

    LEAVE A REPLY

    Please enter your comment!
    Please enter your name here