ਹੁਣ ਇਸ ਬੈਂਕ ਨੇ ਵੀ ਸਸਤਾ ਕੀਤਾ ਹੋਮ-ਕਾਰ ਤੇ ਪਰਸਨਲ ਲੋਨ, ਜਾਣੋ ਨਵੇਂ ਰੇਟ !

    0
    141

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਸਿਮਰਨ)

    ਦੇਸ਼ ਦੇ ਸੱਭ ਤੋਂ ਵੱਡੇ ਸਰਕਾਰੀ ਬੈਂਕ ਐੱਸਬੀਆਈ ਵਲੋਂ ਲੋਨ ਸਸਤਾ ਕਰਨ ਤੋਂ ਬਾਅਦ ਬੈਂਕਆਫ਼ਇੰਡੀਆ ਨੇ ਵੀ ਐਕਸਟਰਨਲ ਬੇਂਚ ਮਾਰਕ ਬੈਸਡ ਲੈਂਡਿੰਗ ਵਿਚ 0.75 ਪ੍ਰਤੀਸ਼ਤ ਕਟੌਤੀ ਕੀਤੀ ਹੈ । ਇਸ ਤੋਂ ਬਾਅਦ ਇਹ ਦਰ 7.25 ਪ੍ਰਤੀਸ਼ਤ ਹੋ ਗਈ ਹੈ ਨਵੀ ਵਿਆਜ਼ ਦਰ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਬੈਂਕ ਨੇ ਹਾਲ ਹੀ ਵਿਚ ਰੇਪੋ ਰੇਟ ਵਿਚ 0.75 ਪ੍ਰਤੀਸ਼ਤ ਪੁਆਇੰਟ ਦੀ ਕਟੌਤੀ ਦਾ ਲਾਭ ਗਾਹਕਾਂ ਤੱਕ ਪਹੁੰਚਾਉਣ ਲਈ ਇਹ ਕਦਮ ਚੁਕਿਆ ਹੈ। ਬੈਂਕ ਦੇ ਇਸ ਫੈਸਲੇ ਨਾਲ ਹੋਮ ਲੋਨ ਅਤੇ ਕਾਰ ਲੋਨ ਸਸਤੇ ਹੋ ਜਾਣਗੇ।

    ਬੈਂਕ ਆਫ ਇੰਡੀਆ ਦਾ ਐੱਮਸੀਐੱਲਆਰ ਰੇਟ ਰੈਪੋ ਰੇਟ ਨਾਲ ਜੁੜਿਆ ਹੈ। ਰਿਜ਼ਰਵ ਬੈਂਕ ਨੇ 27 ਮਾਰਚ ਨੂੰ ਰੈਪੋ ਰੇਟ ਨੂੰ 0.75% ਘਟਾ ਕੇ 4.40% ਕਰ ਦਿੱਤਾ ਹੈ। ਬੈਂਕ ਆਫ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਬਾਹਰੀ ਬੈਂਚਮਾਰਕ ਅਧਾਰਤ ਉਧਾਰ ਦੇਣ ਦੀ ਦਰ ਵਿਚ 0.75% ਦੀ ਕਟੌਤੀ ਕੀਤੀ ਗਈ ਹੈ। ਹੁਣ ਇਹ ਦਰ ਸਾਲਾਨਾ 7.25 ਪ੍ਰਤੀਸ਼ਤ ਹੋ ਗਈ ਹੈ। ਇਸ ਤਰ੍ਹਾਂ, ਅਸੀਂ ਰਿਜ਼ਰਵ ਬੈਂਕ ਦੁਆਰਾ ਹਾਲ ਹੀ ਵਿਚ ਹੋਏ ਰੈਪੋ ਰੇਟ ਵਿਚ ਕਮੀ ਦਾ ਪੂਰਾ ਲਾਭ ਗਾਹਕਾਂ ਨੂੰ ਦਿੱਤਾ ਹੈ।

    ਬੈਂਕ ਨੇ ਇਕ ਮਹੀਨੇ ਤੋਂ ਲੈ ਕੇ ਇਕ ਸਾਲ ਤੱਕ ਦੀ ਮਚਿਓਰਿਟੀ ਵਾਲੇ ਲੋਨ ਲਈ ਵੀ ਮਾਰਜ਼ਨਲ ਕਾਸਟ ਆਫ ਫੰਡਜ਼ ਬੇਸਡ ਲੇਡਿੰਗ ਰੇਟ (ਐਮਸੀਐਲਆਰ) ਵਿਚ ਵੀ 0.25 ਪ੍ਰਤੀਸ਼ਤ ਅੰਕ ਕੀ ਕਟੌਤੀ ਕੀਤੀ ਹੈ। ਇਕ ਦਿਨ ਦੀ ਤਰੀਕ ਲਈ ਐਮਸੀਐਲਆਰ ਵਿਚ 0.15 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਹੈ।

    LEAVE A REPLY

    Please enter your comment!
    Please enter your name here