ਹਾਰ ਮਗਰੋਂ ਟਰੰਪ ਨੇ ਕੀਤੀ ਵੱਡੀ ਕਾਰਵਾਈ, ਗੱਦੀ ਛੱਡਣ ਦਾ ਨਹੀਂ ਮੂਡ !

    0
    140

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣ ‘ਚ ਹਾਰਨ ਮਗਰੋਂ ਰਾਸ਼ਟਰਪਤੀ ਡੋਨਾਲਡ ਟਰੰਪ ਬੌਖਲਾਹਟ ‘ਚ ਹਨ। ਟਰੰਪ ਲਗਾਤਾਰ ਚੋਣਾਂ ‘ਚ ਧਾਂਦਲੀ ਦੇ ਇਲਜ਼ਾਮ ਲਾ ਰਹੇ ਹਨ। ਉਹ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਹਨ। ਹੁਣ ਟਰੰਪ ਨੇ ਇਕ ਸੀਨੀਅਰ ਚੋਣ ਅਧਿਕਾਰੀ ਨੂੰ ਬਰਖ਼ਾਸਤ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਚੋਣ ਅਧਿਕਾਰੀ ਨੇ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਉਣ ਵਿੱਚ ਟਰੰਪ ਦੇ ਧੋਖਾਧੜੀ ਦੇ ਦਾਅਵਿਆਂ ‘ਤੇ ਸਵਾਲ ਉਠਾਉਂਦਿਆਂ ਉਸ ਨੂੰ ਰੱਦ ਕਰ ਦਿੱਤਾ ਸੀ।

    ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਹੋਮਲੈਂਡ ਸਿਕਿਓਰਿਟੀ ਵਿਭਾਗ ਦੇ ਸਾਈਬਰ ਮੁਖੀ ਕ੍ਰਿਸਟੋਫਰ ਕਰੈਬਜ਼ ਨੂੰ ਬਰਖ਼ਾਸਤ ਕਰ ਦਿੱਤਾ, ਜਿਸ ਨੇ ਟਰੰਪ ਦੇ ਵਿਆਪਕ ਚੋਣ ਧੋਖਾਧੜੀ ਦੇ ਦਾਅਵਿਆਂ ਨੂੰ ਜਨਤਕ ਤੌਰ ‘ਤੇ ਖਾਰਜ ਕਰ ਦਿੱਤਾ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਸ ਨੇ ਸਾਈਬਰ ਸਿਕਿਓਰਿਟੀ ਤੇ ਇਨਫਰਾਸਟਰਕਚਰ ਸਿਕਿਓਰਿਟੀ ਏਜੰਸੀ (ਸੀਆਈਐਸਏ) ਦੇ ਮੁਖੀ ਕ੍ਰਿਸਟੋਫਰ ਕਰੈਬਜ਼ ਨੂੰ ਵੋਟ ਪਾਉਣ ਬਾਰੇ ਬਹੁਤ ਸਾਰੇ ਗ਼ਲਤ ਬਿਆਨਬਾਜ਼ੀ ਕਰਨ ਲਈ ਬਰਖ਼ਾਸਤ ਕਰ ਦਿੱਤਾ ਸੀ।

    ਟਰੰਪ ਦੁਆਰਾ ਸਾਈਬਰ ਸਿਕਿਓਰਿਟੀ ਤੇ ਇਨਫਰਾਸਟਰਕਚਰ ਸਿਕਿਓਰਿਟੀ ਏਜੰਸੀ ਦੇ ਪਹਿਲੇ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਗਿਆ ਸੀ, ਜਿਸ ਨੂੰ ਸੀਆਈਐਸਏ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਇੱਕ ਜਾਣਕਾਰੀ ਅਨੁਸਾਰ ਚੋਣ ਅਧਿਕਾਰੀ ਕ੍ਰਿਸਟੋਫਰ ਕਰੈਬਜ਼ ਨੇ ਵ੍ਹਾਈਟ ਹਾਊਸ ਨੂੰ ਆਪਣੀ ਇਕ ਸੰਸਥਾ ਦੀ ਵੈਬਸਾਈਟ ਨਾਲ ਨਾਰਾਜ਼ ਕਰ ਦਿੱਤਾ, ਜਿਥੇ ਚੋਣ ਨਾਲ ਜੁੜੀ ਗ਼ਲਤ ਜਾਣਕਾਰੀ ਨੂੰ ਖਾਰਜ ਕਰ ਦਿੱਤਾ ਗਿਆ, ਜਿਸ ‘ਚੋਂ ਬਹੁਤਿਆਂ ਨੂੰ ਟਰੰਪ ਖ਼ੁਦ ਤੂਲ ਦੇ ਰਹੇ ਹਨ।

    ਟਰੰਪ ਨੇ ਟਵਿੱਟਰ ‘ਤੇ ਕਰੈਬਜ਼ ਨੂੰ ਬਰਖ਼ਾਸਤ ਕਰਨ ਦੀ ਘੋਸ਼ਣਾ ਕਰਦਿਆਂ ਕਿਹਾ ਕਿ 2020 ਦੀਆਂ ਚੋਣਾਂ ਦੀ ਸੁਰੱਖਿਆ ‘ਤੇ ਉਨ੍ਹਾਂ ਦਾ ਬਿਆਨ ਬਹੁਤ ਗ਼ਲਤ ਸੀ। ਹਾਲਾਂਕਿ, ਟਵਿੱਟਰ ਨੇ ਚੇਤਾਵਨੀ ਲੈਬਲਾਂ ਨਾਲ ਦੋਵੇਂ ਟਵੀਟ ਨਾਲ ਲਿਖਿਆ ਹੈ ਕਿ ਚੋਣ ਧੋਖਾਧੜੀ ਬਾਰੇ ਇਹ ਦਾਅਵਾ ਵਿਵਾਦਪੂਰਨ ਹੈ।

    LEAVE A REPLY

    Please enter your comment!
    Please enter your name here