ਹਾਕੀ ਜਗਤ ਨੂੰ ਵੱਡਾ ਘਾਟਾ, ਨਹੀਂ ਰਹੇ ਬਲਬੀਰ ਸਿੰਘ ਜੂਨੀਅਰ

    0
    126

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਹਾਕੀ ਜਗਤ ਨੂੰ ਇੱਕ ਵੱਡਾ ਘਾਟਾ ਪਿਆ ਹੈ। ਸਾਬਕਾ ਹਾਕੀ ਖਿਡਾਰੀ ਤੇ ਏਸ਼ੀਅਨ ਖੇਡਾਂ ਦੀ ਚਾਂਦੀ ਤਮਗਾ ਜੇਤੂ ਟੀਮ ਦੇ ਮੈਂਬਰ ਬਲਬੀਰ ਸਿੰਘ ਜੂਨੀਅਰ ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 89 ਸਾਲਾਂ ਦੇ ਸੀ। ਬਲਬੀਰ ਸਿੰਘ ਜੂਨੀਅਰ ਦੀ ਪਤਨੀ ਸੁਖਪਾਲ ਕੌਰ ਨੇ ਦੱਸਿਆ ਕਿ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਤੇ ਲੰਬੇ ਸਮੇਂ ਤੋਂ ਬਿਮਾਰ ਸੀ। ਜਦੋਂ ਸਵੇਰੇ ਪੰਜ ਵਜੇ ਉਨ੍ਹਾਂ ਨੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਉੱਠੇ।

    2 ਮਈ 1932 ਨੂੰ ਸੰਸਾਰਪੁਰ (ਜਲੰਧਰ) ਵਿਖੇ ਜਨਮੇ ਬਲਬੀਰ ਸਿੰਘ ਜੂਨੀਅਰ ਸੈਕਟਰ-34, ਚੰਡੀਗੜ੍ਹ ਵਿਖੇ ਰਹਿੰਦੇ ਸਨ। ਅੰਤਿਮ ਸੰਸਕਾਰ ਦੇਰ ਸ਼ਾਮ ਸੈਕਟਰ-25 ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਸੁਖਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦੇ ਇਕ ਬੇਟਾ ਤੇ ਬੇਟੀ ਹੈ। ਬੇਟਾ ਹਰਮਨਜੀਤ ਕਨੈਡਾ ‘ਚ ਰਹਿੰਦਾ ਹੈ ਜਦਕਿ ਬੇਟੀ ਮਨਦੀਪ ਕੌਰ ਅਮਰੀਕਾ ‘ਚ ਰਹਿੰਦੀ ਹੈ। ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਧੀ ਪਹੁੰਚ ਗਈ, ਜਦਕਿ ਬੇਟਾ ਨਹੀਂ ਪਹੁੰਚ ਸਕਿਆ।ਸਿਰਫ਼ ਛੇ ਸਾਲ ਦੀ ਉਮਰ ਤੋਂ ਹੀ ਹਾਕੀ ਸਟਿੱਕ ਫੜ੍ਹਨ ਵਾਲੇ ਬਲਬੀਰ ਸਿੰਘ ਜੂਨੀਅਰ ਰਾਸ਼ਟਰੀ ਹਾਕੀ ਦਾ ਇਕ ਮਸ਼ਹੂਰ ਚਿਹਰਾ ਸੀ। ਉਹ ਇੱਕ ਮੇਜਰ ਦੇ ਤੌਰ ‘ਤੇ 1984 ਵਿੱਚ ਫੌਜ ਤੋਂ ਰਿਟਾਇਰ ਹੋਏ ਸੀ। ਉਨ੍ਹਾਂ ਭਾਰਤੀ ਰੇਲਵੇ ਨੂੰ ਹਾਕੀ ਦੀਆਂ ਸਿਖਰਾਂ ‘ਤੇ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦੇ ਕਾਰਨ 1957 ਤੋਂ 59 ਤੱਕ ਦੀ ਰੇਲਵੇ ਟੀਮ ਰਾਸ਼ਟਰੀ ਚੈਂਪੀਅਨ ਸੀ।

    ਡੀਏਵੀ ਕਾਲਜ ਜਲੰਧਰ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਵਾਲੇ ਬਲਬੀਰ ਜੂਨੀਅਰ ਨੇ ਆਪਣੇ ਕੈਰੀਅਰ ‘ਚ ਨਵਾਂ ਮੋੜ ਉਦੋਂ ਲਿਆ ਜਦੋਂ ਉਨ੍ਹਾਂ 1962 ‘ਚ ਫੌਜ ਦੀ ਨੌਕਰੀ ਸ਼ੁਰੂ ਕੀਤੀ। ਉਹ ਨੈਸ਼ਨਲ ਹਾਕੀ ਟੂਰਨਾਮੈਂਟ ‘ਚ ਦਿੱਲੀ ‘ਚ ਸੈਨਾ ਲਈ ਖੇਡਦੇ ਸੀ। ਉਨ੍ਹਾਂ ਨੇ ਕੀਨੀਆ ਖ਼ਿਲਾਫ਼ ਟੈਸਟ ਮੈਚ ਵੀ ਖੇਡੇ। ਉਹ ਕਿਸੇ ਸਮੇਂ ਪੰਜਾਬ ਯੂਨੀਵਰਸਿਟੀ ਦੀ ਟੀਮ ਦੇ ਕਪਤਾਨ ਹੁੰਦੇ ਸੀ। ਬਲਬੀਰ ਸਿੰਘ ਜੂਨੀਅਰ ਨੈਸ਼ਨਲ ‘ਚ ਵੀ ਪੰਜਾਬ ਰਾਜ ਦੀ ਟੀਮ ਦਾ ਹਿੱਸਾ ਸੀ।

    LEAVE A REPLY

    Please enter your comment!
    Please enter your name here