ਹਰਿਆਣਾ ‘ਚ ਹੋ ਸਕਦੀ ਹੈ ਹੋਰ ਸਖ਼ਤੀ ਗ੍ਰਹਿ ਮੰਤਰੀ ਦੇ ਵੱਡੇ ਬਿਆਨ ਨੇ ਦਿੱਤਾ ਸੰਕੇਤ

    0
    121

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਦੇਸ਼ ਵਿਚ ਕੋਰੋਨਾ ਵਾਇਰਸ ਲਗਾਤਾਰ ਫੈਲ ਰਿਹਾ ਹੈ। ਜਿਸ ਦੇ ਹਾਲ ਲਈ ਸਰਕਾਰਾਂ ਆਪੋ ਆਪਣੇ ਜ਼ੋਰ ‘ਤੇ ਲੱਗਿਆਂ ਹੋਈਆਂ ਹਨ ਕਿ ਕਿਸੇ ਵੀ ਤਰ੍ਹਾਂ ਇਸ ਲਾਗ ਤੋਂ ਰਾਹਤ ਪੈ ਜਾਵੇ। ਜਿਥੇ ਇਸ ਦੀ ਵੈਕਸੀਨ ਹੈ ਉਥੇ ਹੀ ਇਸ ਦੇ ਲਈ ਸਖ਼ਤੀ ਵੀ ਵਰਤੀ ਜਾ ਰਹੀ ਹੈ। ਹਾਲ ਹੀ ਦੇ ਦਿਨਾਂ ‘ਚ ਜਿਥੇ ਕੋਰੋਨਾ ਦਾ ਕਹਿਰ ਦੇਸ਼ ਵਿਚ ਹੈ ਉਥੇ ਹੀ ਹਰਿਆਣਾ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਕਾਰਨ ਨਿਯਮ ਹੋਰ ਸਖ਼ਤ ਬਣਾਉਣ ਲਈ ਗਾਈਡਲਾਈਨਜ਼ ਦਾ ਐਲਾਨ ਕੀਤਾ ਗਿਆ ਹੈ।

    ਨਵੀਆਂ ਗਾਈਡਲਾਈਨਜ਼ ਦੇ ਕੁੱਝ ਘੰਟੇ ਬਾਅਦ ਹੀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਅਸੀਂ ਲੋਕਾਂ ਦੀ ਨਰਾਜ਼ਗੀ ਤਾਂ ਝੱਲ ਸਕਦੇ ਹਾਂ ਪਰ ਲਾਸ਼ਾਂ ਦੇ ਢੇਰ ਨਹੀਂ ਦੇਖ ਸਕਦੇ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਕੋਵਿਡ ਦੇ ਪ੍ਰੋਟੋਕੋਲਸ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ।ਅਨਿਲ ਵਿੱਜ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਲਾਗ ‘ਤੇ ਰੋਕ ਲਾਉਣ ਦੇ ਦੋ ਤਰੀਕੇ ਹਨ। ਕੋਵਿਡ ਨੂੰ ਕੰਟਰੋਲ ਕਰਨ ਦਾ ਇਕ ਉਪਾਅ ਲੌਕਡਾਊਨ ਹੈ ਜੋ ਵਿਵਹਾਰਕ ਨਹੀਂ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੀ ਜੀਵਨ ਚੱਲਦਾ ਰਹੇ ਤੇ ਉਹ ਸੇਫ ਵੀ ਰਹਿਣ।ਦੂਜਾ ਉਪਾਅ ਸਾਰੀਆਂ ਗਾਈਡਲਾਈਨਜ਼ ਦਾ ਪਾਲਣ ਕਰਨਾ ਹੈ। ਮੈਂ ਅਫ਼ਸਰਾਂ ਨੂੰ ਕਿਹਾ ਹੈ ਕਿ ਕੋਵਿਡ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਬੇਸ਼ੱਕ ਇਸ ਨਾਲ ਲੋਕ ਨਰਾਜ਼ ਹੀ ਕਿਉਂ ਨਾ ਹੋਣ। ਅਸੀਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਤਾਂ ਕਰ ਸਕਦੇ ਹਾਂ ਪਰ ਲਾਸ਼ਾਂ ਦੇ ਢੇਰ ਨਹੀਂ ਦੇਖ ਸਕਦੇ।

    ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਈਆਂ ਗਾਈਡ ਲਾਈਨਜ਼ ਦੇ ਤਹਿਤ ਹਰਿਆਣਾ ਨੇ ਆਊਟਡੋਰ ਤੇ ਇਨਡੋਰ ਪ੍ਰੋਗਰਾਮ ‘ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਸੰਖਿਆ ਹੋਰ ਘੱਟ ਕਰ ਦਿੱਤੀ। ਸਰਕਾਰ ਦੇ ਇਕ ਅਧਿਕਾਰਤ ਬੁਲਾਰੇ ਦੇ ਮੁਤਾਬਕ ਇਹ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਤੋਂ 200 ਤੋਂ ਜ਼ਿਆਦਾ ਲੋਕ ਜਨਤਕ ਪ੍ਰੋਗਰਾਮ ਦੌਰਾਨ ਓਪਨ ਸਪੇਸ ‘ਚ ਇਕੱਠੇ ਨਹੀਂ ਹੋ ਪਾਉਣਗੇ ਤੇ ਇਨਡੋਰ ਪ੍ਰੋਗਰਾਮ ‘ਚ 50 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤਰ੍ਹਾਂ ਅੰਤਿਮ ਸੰਸਕਾਰ ‘ਚ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਪਾਉਣਗੇ।

     

    LEAVE A REPLY

    Please enter your comment!
    Please enter your name here