ਹਰਸਿਮਰਤ ਬਾਦਲ ਨੇ ਪਿੰਡ ਬਾਦਲ ‘ਚ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ

    0
    117

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਅੱਜ ਪੂਰੇ ਪੰਜਾਬ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਪਿੰਡ ਬਾਦਲ ਵਿਖੇ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ। ਇਸ ਮੌਕੇ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ਸਾਡੇ ਪਿੰਡ ਬਾਦਲ ਵਿਖੇ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾ ਕੇ ਮਾਣ ਵੀ ਮਹਿਸੂਸ ਹੋਇਆ ਅਤੇ ਖੁਸ਼ੀ ਵੀ। ਨੰਨ੍ਹੀ ਛਾਂ ਮੁਹਿੰਮ ਦੇ 12ਵੇਂ ਸਾਲ ਦੀ ਇਸ ‘ਧੀਆਂ ਦੀ ਲੋਹੜੀ’ ਮੌਕੇ ਜਿੱਥੇ ਸਾਡੇ ਪੰਜਾਬ, ਸਾਡੇ ਦੇਸ਼ ਦੀ ਹਰ ਧੀ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ ਹਨ, ਉੱਥੇ ਹੀ ਅਰਦਾਸ ਵੀ ਹੈ ਕਿ ਗੁਰੂ ਮਹਾਰਾਜ ਜੀ ਇਨ੍ਹਾਂ ਦੇ ਸਿਰਾਂ ‘ਤੇ ਮਿਹਰਾਂ ਭਰਿਆ ਹੱਥ ਰੱਖਣ, ਅਤੇ ਇਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੈਦਾਨ ‘ਚ ਫ਼ਤਿਹ ਬਖਸ਼ਣ।

    ਅੰਦੋਲਨ ਦੌਰਾਨ ਜਾਨਾਂ ਵਾਰਨ ਵਾਲੇ ਸ਼ਹੀਦਾਂ ਲਈ ਅਰਦਾਸ

    ਸਤਿਕਾਰਤ ਮਾਈ ਭਾਗੋ ਜੀ ਅਤੇ 40 ਮੁਕਤਿਆਂ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮੇਂ ਨਤਮਸਤਕ ਹੋ ਕੇ ਗੁਰੂ ਚਰਨਾਂ ‘ਚ ਕਿਸਾਨ ਅੰਦੋਲਨ ਦੀ ਛੇਤੀ ਜਿੱਤ ਅਤੇ ਇਸ ਅੰਦੋਲਨ ਦੌਰਾਨ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਸਮੇਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਨੇ ਕਿਸਾਨੀ ਸਾਡੇ ਦੇਸ਼ ਤੇ ਪੰਜਾਬ ਦਾ ਆਧਾਰ ਹੈ ਅਤੇ ਗੁਰੂ ਪਾਤਸ਼ਾਹ ਜੀ ਇਸ ਆਧਾਰ ਨੂੰ ਮਜ਼ਬੂਤੀ ਪ੍ਰਦਾਨ ਕਰਨ।

    LEAVE A REPLY

    Please enter your comment!
    Please enter your name here