ਸੰਤੋਸ਼ ਚੋਧਰੀ ਨੇ ਸੀਨੀਅਰ ਪੱਤਰਕਾਰ ਸ਼ਰਮਿੰਦਰ ਸਿੰਘ ਦੀ ਸਿਹਤਯਾਬੀ ਦਾ ਹਾਲਚਾਲ ਜਾਣਿਆ

    0
    115

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸੀਨੀਅਰ ਪੱਤਰਕਾਰ ਸ਼ਰਮਿੰਦਰ ਸਿੰਘ ਜੋ ਹੁਣ ਰਾਜਸੀ ਨੇਤਾਵਾਂ, ਪੱਤਰਕਾਰ ਸਾਥੀਆਂ, ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਆਗੂਆਂ ਦੀਆਂ ਦੁਆਵਾਂ ਸਦਕਾ ਤੰਦਰੁਸਤ ਹੋ ਰਹੇ ਹਨ। ਇਸ ਸੰਬੰਧੀ ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ ਨੇ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਆਪਣੇ ਗ੍ਰਹਿ ਤੋਂ ਪੱਤਰਕਾਰ ਸ਼ਰਮਿੰਦਰ ਸਿੰਘ ਦੇ ਸੜਕ ਦੁਰਘਟਨਾ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਤੇ ਆਪਣੇ ਮੋਬਾਇਲ ਫ਼ੋਨ ਰਾਹੀਂ ਉਨ੍ਹਾਂ ਦਾ ਹਾਲ ਚਾਲ ਜਾਣਿਆ ਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਪੀੜਤ ਪੱਤਰਕਾਰ ਨੂੰ ਜਲਦ ਤੰਦਰੁਸਤ ਕਰਨ ਤਾਂ ਕਿ ਉਹ ਨਿਰਪੱਖਤਾ ਤੇ ਪਾਰਦਰਸ਼ੀ ਪੱਤਰਕਾਰਿਤਾ ਕਰਕੇ ਮੁੜ ਸਮਾਜ ਲਈ ਸੇਵਾ ਪ੍ਰਦਾਨ ਕਰਨ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਤੋਂ ਪੱਤਰਕਾਰ ਕ੍ਰਿਪਾਲ ਸਿੰਘ ਵਲੋਂ ਪੱਤਰਕਾਰ ਸ਼ਰਮਿੰਦਰ ਸਿੰਘ ਦੀ ਤੰਦਰੁਸਤੀ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਭੇਂਟਾ ਭੇਂਟ ਕਰਕੇ ਗੁਰੂ ਘਰ ਵਿੱਚ ਹਾਜ਼ਰੀ ਲਗਵਾਈ।ਇਸ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਧਾਮੀ, ਕੋਸਲਰ ਜਗਰੂਪ ਸਿੰਘ ਧਾਮੀ, ਰੋਹਿਤ ਖੁੱਲਰ, ਪਰਮਜੀਤ ਟਿੱਮਾ, ਅਨਿਲ ਸਭਰਵਾਲ, ਮੈਂਡਮ ਪਿੰਕੀ, ਮੈਡਮ ਕੈਲਾਸ਼ ਆਦਿ ਨੇ ਪੱਤਰਕਾਰ ਸ਼ਰਮਿੰਦਰ ਸਿੰਘ ਦੀ ਤੰਦਰੁਸਤੀ ਲਈ ਪ੍ਰਮਾਤਮਾ ਅੱਗੇ ਜਲਦ ਠੀਕ ਹੋਣ ਲਈ ਕਾਮਨਾਂ ਕੀਤੀ।

    LEAVE A REPLY

    Please enter your comment!
    Please enter your name here