ਸੰਘਰਸ਼ੀ ਕਿਸਾਨਾਂ ਲਈ 10 ਕੁਇੰਟਲ ਦੇਸੀ ਘਿਓ ਦੀ ਪਿੰਨੀਆਂ ਲੈ ਕੇ ਜੱਥਾ ਰਵਾਨਾ

    0
    131

    ਰੂਪਨਗਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੇ ਬਾਰਡਰ ਉੱਤੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ 12 ਦਿਨ ਤੋਂ ਲਗਾਤਾਰ ਕਿਸਾਨ ਅੰਦੋਲਨ ਚਲਾਇਆ ਜਾ ਰਿਹਾ ਹੈ। ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਤੇ ਬੈਠੇ ਕਿਸਾਨ ਬੇਸ਼ੱਕ ਆਪਣੇ ਨਾਲ ਕਈ ਮਹੀਨਿਆਂ ਦਾ ਰਾਸ਼ਨ ਲੈ ਕੇ ਗਏ ਹਨ ਪਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਲੋਕਾਂ ਵੱਲੋਂ ਲਗਾਤਾਰ ਸਹਾਇਤਾ ਵਜੋਂ ਰਸਦ ਅਤੇ ਲੰਗਰ ਵੀ ਭੇਜਿਆ ਜਾ ਰਿਹਾ ਹੈ।

    ਰੂਪਨਗਰ ਜ਼ਿਲ੍ਹੇ ਦੀ ਇਤਿਹਾਸਕ ਨਗਰੀ ਸ੍ਰੀ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਭੈਰੋ ਮਾਜਰਾ ਦੀ ਸੰਗਤ ਵਲੋਂ ਵੀ ਅੱਜ 10 ਕੁਇੰਟਲ ਦੇਸੀ ਘਿਓ ਦੀਆਂ ਪਿੰਨੀਆਂ ਦਾ ਲੰਗਰ ਲੈ ਕੇ ਇੱਕ ਜੱਥਾ ਰਵਾਨਾ ਹੋਇਆ ਹੈ।

    ਗੁਰਦੁਆਰਾ ਦਸਮੇਸ਼ ਗੜ੍ਹ ਸਾਹਿਬ ਪਿੰਡ ਭੈਰੋ ਮਾਜਰਾ ਤੋਂ ਰਵਾਨਾ ਹੋਏ ਇਸ ਜੱਥੇ ਵਿੱਚ ਸ਼ਾਮਲ ਕਿਸਾਨਾਂ ਅਤੇ ਹੋਰ ਸੇਵਾਦਾਰਾਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਉਦੋਂ ਤੱਕ ਦਿੱਲੀ ਦੇ ਬਾਡਰਾਂ ਤੇ ਕਿਸਾਨਾਂ ਵੱਲੋਂ ਲਗਾਤਾਰ ਮੋਰਚਾ ਲੱਗਿਆ ਰਹੇਗਾ ਅਤੇ ਪੰਜਾਬ ਵਿੱਚ ਰਹਿੰਦੀ ਸੰਗਤ ਲਗਾਤਾਰ ਉਨ੍ਹਾਂ ਦੀ ਸਹਾਇਤਾ ਲਈ ਹਰ ਉਪਰਾਲਾ ਕਰਦੀ ਰਹੇਗੀ।

    LEAVE A REPLY

    Please enter your comment!
    Please enter your name here