ਸ੍ਰੀ ਮੁਕਤਸਰ ਸਾਹਿਬ ਵਿਖੇ ਕਰਫ਼ਿਊ ਦੌਰਾਨ ਰਾਸ਼ਨ ਦੀਆਂ ਦੁਕਾਨਾਂ ਬੰਦ ਪਰ ਮਿਲ ਰਹੀ ਹੈ ਲਾਲ ਪਰੀ !

    0
    154

    ਸ੍ਰੀ ਮੁਕਤਸਰ ਸਾਹਿਬ, ਜਨਗਾਥਾ ਟਾਇਮਜ਼: (ਸਿਮਰਨ)

    ਸ੍ਰੀ ਮੁਕਤਸਰ ਸਾਹਿਬ : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਚਲ ਰਹੇ ਕਰਫ਼ਿਊ ਦੌਰਾਨ ਭਾਵੇ ਆਮ ਵਸਤਾਂ ਦੀਆਂ ਦੁਕਾਨਾਂ ਬੰਦ ਹਨ ਪਰ ਕੁਝ ਕੁ ਸ਼ਰਾਬ ਠੇਕੇਦਾਰਾਂ ਦੀ ਸ਼ਹਿ ‘ਤੇ ਕਰਿੰਦੇ ਸ਼ਰੇਆਮ ਸ਼ਰਾਬ ਵੇਚ ਰਹੇ ਹਨ। ਜਿਸ ਕਰਕੇ ਸ਼ਰਾਬ ਠੇਕੇਦਾਰਾਂ ਨੂੰ ਕਰਫ਼ਿਊ ਦੀ ਕੋਈ ਪ੍ਰਵਾਹ ਨਹੀਂ ਅਤੇ ਉਹ ਦੁੱਗਣੇ ਮੁੱਲ ‘ਤੇ ਸ਼ਰਾਬ ਵੇਚ ਕੇ ਆਪਣੀਆਂ ਜੇਬਾਂ ਭਰ ਰਹੇ ਹਨ।

    ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਹਿਰ ਦੇ ਗੋਨਿਆਣਾ ਰੋਡ ‘ਤੇ ਸਥਿਤ ਸ਼ਰਾਬ ਦੇ ਠੇਕੇ ‘ਤੇ ਸ਼ਰੇਆਮ ਸ਼ਰਾਬ ਵੇਚੀ ਜਾ ਰਹੀ ਸੀ ,ਜਿਸ ਦਾ ਪੀਟੀਸੀ ਨਿਊਜ਼ ਦੇ ਪੱਤਰਕਾਰ ਨੇ ਖੁਫੀਆ ਕੈਮਰੇ ਰਾਹੀ ਸਿਟਿੰਗ ਕੀਤਾ ਗਿਆ ਹੈ। ਭਾਵੇਂ ਕਰਫਿਊ ਕਰਕੇ ਆਮ ਵਸਤਾਂ ਦੀਆਂ ਦੁਕਾਨਾਂ ਬਿਲਕੁਲ ਬੰਦ ਹਨ ਪਰ ਸ਼ਰਾਬ ਵਿਕ ਰਹੀ ਹੈ,ਉਹ ਵੀ ਕਰੀਬ ਦੁਗਣੇ ਰੇਟ ‘ਤੇਵੇਚੀ ਜਾ ਰਹੀ ਹੈ।

    ਇਸ ਸ਼ਰਾਬ ਦੇ ਠੇਕੇ ‘ਤੇ ਤੋਂ ਬੱਸ ਅੱਡਾ ਚੌਂਕੀ ਅਤੇ ਪੁਲਿਸ ਵਲੋਂ ਲਗਾਇਆ ਗਿਆ ਨਾਕਾ ਕੁਝ ਕਦਮਾਂ ਦੀ ਦੂਰੀ ‘ਤੇ ਹੈ। ਓਥੇ ਸ਼ਹਿਰ ਅਤੇ ਆਸ -ਪਾਸ ਦੇ ਪਿੰਡਾਂ ਵਿਚ ਸ਼ਰਾਬ ਦੇ ਠੇਕੇ ਖੋਲ੍ਹ ਕੇ ਸ਼ਰਾਬ ਵੇਚਣ ਦੇ ਮਾਮਲੇ ‘ਚ ਕੈਮਰੇ ਅੱਗੇ ਕੁਝ ਕਹਿਣ ਦੀ ਬਜਾਇ ਆਬਕਾਰੀ ਵਿਭਾਗ ਇਹ ਕਹਿ ਕੇ ਖਹਿੜਾ ਛੁਡਾਉਂਦਾ ਦਿੱਤਾ ਕਿ ਕਰਫਿਊ ਦੌਰਾਨ ਉਹਨਾਂ ਦੇ ਹੱਥ ਕੁਝ ਨਹੀਂ ਅਤੇ ਕਾਰਵਾਈ ਡਿਪਟੀ ਕਮਿਸ਼ਨਰ ਹੀ ਕਰਨਗੇ।

    ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਠੇਕੇਦਾਰਾਂ ਦੇ ਖਿਲਾਫ਼ ਕਾਰਵਾਈ ਹੋਵੇਗੀ ਜਾਂ ਨਹੀਂ, ਕਿਉਂਕਿ ਉਸ ਸਮੇਂ ਜਦ ਦੇਸ਼ ਇਕ ਮਹਾਮਾਰੀ ਵਿਰੁੱਧ ਲੜਾਈ ਲੜਦਿਆਂ ਲਾਕ ਡਾਊਨ ‘ਤੇ ਹੈ ਤਾਂ ਅਜਿਹੇ ਵਿਚ ਵੀ ਸ਼ਰਾਬ ਠੇਕੇਦਾਰ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ।

     

    LEAVE A REPLY

    Please enter your comment!
    Please enter your name here