ਸੋਨੇ-ਚਾਂਦੀ ਦੇ ਭਾਅ ‘ਚ ਆਈ ਗਿਰਾਵਟ, ਗਹਿਣੇ ਖ਼ਰੀਦਣ ਦਾ ਮੌਕਾ

    0
    154

    ਨਵੀਂ ਦਿੱਲੀ, (ਰਵਿੰਦਰ) :

    ਭਾਰਤ ‘ਚ ਸੋਨੇ ਤੇ ਚਾਂਦੀ ਦੇ ਭਾਅ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਇਕ ਹੋਰ ਸੋਨੇ ਦੀ ਕੀਮਤ ‘ਚ 0.02 ਫ਼ੀਸਦ ਦੀ ਗਿਰਾਵਟ ਦੇਖਣ ਨੂੰ ਮਿਲੀ। ਅਜੇ ਭਾਰਤ ‘ਚ ਸੋਨੇ ਦੇ ਭਾਅ ‘ਚ ਗਿਰਾਵਟ ਤੋਂ ਬਾਅਦ ਇਸ ਦੀ ਕੀਮਤ 47,110 ਰੁਪਏ ਪ੍ਰਤੀ ਦਸ ਗ੍ਰਾਮ ਹੈ। ਇਹ ਭਾਅ ਪਿਛਲੇ ਹਫ਼ਤੇ ਦੇ ਮੁਕਾਬਲੇ ‘ਚ 0.43 ਫ਼ੀਸਦ ਘੱਟ ਹੈ।

    ਪਿਛਲੇ ਹਫ਼ਤੇ ਭਾਰਤੀ ਬਜ਼ਾਰਾਂ ‘ਚ ਸੋਨੇ ਦੀ ਕੀਮਤ 47,311 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ ਸੀ। ਹਾਲਾਂਕਿ ਕੌਮਾਂਤਰੀ ਬਜ਼ਾਰ ‘ਚ ਸੋਨੇ ਦੀ ਕੀਮਤ ਨੂੰ ਦੇਖੀਏ ਤਾਂ ਇਸ ਦੀ ਕੀਮਤ ਚਵਾਧਾ ਦਰਜ ਕੀਤਾ ਗਿਆ ਹੈ ਤੇ ਇਹ 0.18 ਫ਼ੀਸਦ ਵਾਧੇ ਦੇ ਨਾਲ 1816.7 ਡਾਲਰ ਹੈ।ਕੀ ਹਨ ਅੱਜ ਸੋਨਾ, ਚਾਂਦੀ ਤੇ ਹੋਰ ਧਾਤੂਆਂ ਦੀ ਕੀਮਤ –

    ਕੌਮਾਂਤਰੀ ਪੱਧਰ ‘ਤੇ ਸੋਨੇ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਅਜੇ ਸੋਨੇ ਦੀ ਕੀਮਤ 1816.7 ਡਾਲਰ ਪ੍ਰਤੀ ਓਂਸ ਹੈ। ਕੌਮਾਂਤਰੀ ਬਜ਼ਾਰ ‘ਚ ਸੋਨੇ ਦੀ ਕੀਮਤ ‘ਚ ਇਹ ਉਛਾਲ ਪਿਛਲੇ ਮਹੀਨੇ ਤੋਂ 4.24 ਫ਼ੀਸਦ ਜ਼ਿਆਦਾ ਹੈ। ਸੋਨੇ ਤੋਂ ਇਲਾਵਾ ਹੋਰ ਕੀਮਤੀ ਧਾਤੂਆਂ ਦੇ ਭਾਅ ਦੀ ਗੱਲ ਕਰੀਏ ਤਾਂ ਚਾਂਦੀ ਦੇ ਭਾਅ ‘ਚ ਵੀ 0.06 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਸ ਦੀ ਕੀਮਤ 25.2 ਡਾਲਰ ਪ੍ਰਤੀ ਟ੍ਰਾਇ ਓਂਸ ਹੈ।

    ਚਾਂਦੀ ਤੋਂ ਇਲਾਵਾ ਪਲੈਟੀਨਮ ਦੀਆਂ ਕੀਮਤਾਂ ‘ਚ ਵੀ ਵਾਧਾ ਹੋਇਆ ਹੈ ਤੇ ਇਸ ‘ਚ 0.05 ਫ਼ੀਸਦ ਦਾ ਉਛਾਲ ਦੇਖਿਆ ਗਿਆ ਹੈ। ਇਸ ਉਛਾਲ ਦੇ ਨਾਲ ਪਲੈਟੀਨਮ ਦੀ ਕੀਮਤ 1078.0 ਡਾਲਰ ਟ੍ਰਾਇ ਔਂਸ ਹੋ ਗਈ ਹੈ। ਐਮਸੀਐਕਸ ਦੇ ਮੁਤਾਬਕ ਭਾਰਤ ‘ਚ ਸੋਨੇ ਦੀ ਕੀਮਤ ‘ਚ 98.6 ਰੁਪਏ ਦਾ ਬਦਲਾਅ ਹੋਇਆ ਹੈ। ਇਸ ਦੀ ਕੀਮਤ 46,964 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ ਹੈ। ਉੱਥੇ ਹੀ ਭਾਰਤੀ ਬਜ਼ਾਰ ‘ਚ ਸੋਨੇ ਦੀ ਕੀਮਤ 4,7110 ਰੁਪਏ ਦਰਜ ਕੀਤੀ ਗਈ ਹੈ।

    LEAVE A REPLY

    Please enter your comment!
    Please enter your name here