ਸੁੰਦਰ ਸ਼ਾਮ ਅਰੋੜਾ ਵਲੋਂ ਦਸਤਕਾਰਾਂ ਲਈ ‘ਸਾਂਝੇ ਸਹੂਲਤ ਸੈਂਟਰ’ ਦਾ ਨੀਂਹ ਪੱਥਰ

    0
    131

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਦਸਤਕਾਰੀ ਦੇ ਕਿੱਤੇ ਨੂੰ ਹੋਰ ਮਜ਼ਬੂਤ ਕਰਨ ਅਤੇ ਹੁਲਾਰਾ ਦੇਣ ਲਈ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਸਥਾਨਕ ਬੂਥਗੜ੍ਹ ਵਿੱਚ 1.42 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਆਧੁਨਿਕ ‘ਸਾਂਝਾ ਸਹੂਲਤ ਸੈਂਟਰ’ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਇਸ ਕੇਂਦਰ ਦੇ ਬਨਣ ਨਾਲ ਜ਼ਿਲ੍ਹੇ ਦਾ ਦਸਤਕਾਰਾਂ ਨੂੰ ਵੱਡਾ ਫ਼ਾਈਦਾ ਹੋਵੇਗਾ।

    ਸਫੁਰਤੀ ਤਹਿਤ ਕਰੀਬ 5500 ਸੁਕੇਅਰ ਫੁੱਟ ਵਿੱਚ ਬਣਨ ਵਾਲੇ ਇਸ ਸੈਂਟਰ ਸਬੰਧੀ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਸਤਕਾਰੀ ਦੇ ਕੰਮ ਨੂੰ ਹੋਰ ਉਤਸ਼ਾਹਿਤ ਕਰਨ ਲਈ ਬਣਾਇਆ ਜਾ ਰਿਹਾ ਸਾਂਝਾ ਸਹੂਲਤ ਸੈਂਟਰ (ਸੀ.ਐਫ.ਸੀ.) 31 ਮਾਰਚ ਤੋਂ ਪਹਿਲਾਂ-ਪਹਿਲਾਂ ਤਿਆਰ ਕਰ ਦਿੱਤਾ ਜਾਵੇਗਾ ਜਿਥੇ ਦਸਤਕਾਰੀ ਦੇ ਪੇਸ਼ੇ ਨੂੰ ਲੋੜੀਂਦੀਆਂ ਆਧੁਨਿਕ ਮਸ਼ੀਨਾਂ ਸਥਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਸੈਂਟਰ ਵਿੱਚ ਇਨ੍ਹਾਂ ਮਸ਼ੀਨਾਂ ਦੀ ਸਥਾਪਤੀ ਨਾਲ ਹੁਸ਼ਿਆਰਪੁਰ ਦੇ 200 ਦੇ ਕਰੀਬ ਆਪਣੇ ਹੱਥੀਂ ਤਿਆਰ ਕੀਤੀਆਂ ਵਸਤਾਂ ’ਤੇ ਲੋੜੀਂਦਾ ਮਸ਼ੀਨੀ ਕੰਮ ਆਸਾਨੀ ਨਾਲ ਕਰਵਾ ਸਕਣਗੇ।

    ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਰਵਾਇਤੀ ਉਦਯੋਗਾਂ ਦੇ ਪੁਨਰ ਵਿਕਾਸ ਲਈ ਫੰਡ ਦੀ ਯੋਜਨਾ ਤਹਿਤ ਵੁਡ ਇਨਲੇਅ ਕਲੱਸਟਰ ਵਿੱਚ ਇਹ ਸੈਂਟਰ ਬਨਣ ਨਾਲ ਵੁਡ ਇਨਲੇਅ ਫਰਨੀਚਰ, ਗਹਿਣਿਆਂ ਦੇ ਡੱਬੇ, ਵੁਡਨ ਟਰੇਅ, ਵੁਡਨ ਸਪੀਨਿੰਗ ਵੀਲ੍ਹ ਅਤੇ ਦਸਤਕਾਰੀ ਨਾਲ ਜੁੜੇ ਹੋਰ ਸਮਾਨ ਨੂੰ ਬਨਾਉਣ ਦੇ ਖੇਤਰ ਵਿੱਚ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਪਿੰਡ ਬੂਥਗੜ੍ਹ, ਛਾਉਣੀ ਕਲਾਂ, ਬਜਵਾੜਾ, ਨੰਗਲ ਸ਼ਹੀਦਾਂ, ਨਾਰੂ ਨੰਗਲ, ਨਾਰਾ, ਮਾਂਝੀ, ਆਦਮਵਾਲ, ਆਜੋਵਾਲ, ਥੱਥਲਾਂ ਆਦਿ ਪਿੰਡਾ ਦੇ ਦਸਤਕਾਰਾਂ ਲਈ ਇਹ ਸੈਂਟਰ ਅਹਿਮ ਭੂਮਿਕਾ ਨਿਭਾਵੇਗਾ ਜਿਥੇ ਵੁਡ ਸੀ.ਐਨ.ਸੀ., ਲੇਜ਼ਰ ਕਟਿੰਗ, ਲੈਕਰ ਕਟਿੰਗ, ਫੈਂਡ ਡਸਟਿੰਗ ਆਦਿ ਮਸ਼ੀਨਾਂ ਲੱਗਣ ਦੇ ਨਾਲ-ਨਾਲ ਵੁਡ ਟਰੀਟਮੈਂਟ ਅਤੇ ਵੁਡ ਸਿਸਰਿੰਗ ਪਲਾਂਟ ਸਥਾਪਤ ਹੋਣਗੇ।

    ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਸ ਕਾਮਨ ਫੈਸਿਲਟੀ ਸੈਂਟਰ ਵਿੱਚ ਕੋਈ ਵੀ ਦਸਤਕਾਰ ਲੱਕੜ ’ਤੇ ਕੀਤੇ ਹੱਥ ਦੇ ਕੰਮ ’ਤੇ ਮਸ਼ੀਨਾਂ ਨਾਲ ਲੋੜੀਂਦੀ ਡਿਜਾਈਨਿੰਗ, ਕਟਿੰਗ ਅਤੇ ਕੈਮੀਕਲ ਨਾਲ ਲੱਕੜ ਦੀ ਟਰੀਟਮੈਂਟ ਕਰਵਾ ਸਕੇਗਾ ਅਤੇ ਸੀ.ਐਫ.ਸੀ. ਦਾ ਰੱਖ-ਰਖਾਅ ਵੁਡ ਹੈਂਡੀਕਰਾਫ਼ਟ ਆਰਟੀਜਨ ਵੈਲਫੇਅਰ ਸੋਸਾਇਟੀ ਪਿੰਡ ਬੂਥਗੜ੍ਹ ਵਲੋਂ ਕੀਤਾ ਜਾਵੇਗਾ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਜੀ.ਐਮ. ਜ਼ਿਲ੍ਹਾ ਉਦਯੋਗ ਸੈਂਟਰ ਅਮਰਜੀਤ ਸਿੰਘ, ਵੁਡ ਇਨਲੇਅ ਕਲੱਸਟਰ ਦੇ ਪ੍ਰਧਾਨ ਸਤਯੁੱਗ ਸਿੰਘ, ਜਨਰਲ ਸਕੱਤਰ ਸਤਨਾਮ ਸਿੰਘ, ਅਰੁਣ ਕੁਮਾਰ ਆਦਿ ਮੌਜੂਦ ਸਨ।

    LEAVE A REPLY

    Please enter your comment!
    Please enter your name here